ਲੰਡਨ (ਬਿਊਰੋ)— ਔਰਤਾਂ ਅਤੇ ਬੱਚੀਆਂ ਨਾਲ ਹੁੰਦੀਆਂ ਹੈਵਾਨੀਅਤ ਦੀਆਂ ਵਾਰਦਾਤਾਂ ਗੰਭੀਰ ਰੂਪ ਧਾਰ ਰਹੀਆਂ ਹਨ। ਹੁਣ ਦੋਸ਼ੀ ਵਿਅਕਤੀ ਬਲਾਤਕਾਰ ਕਰਨ ਦੇ ਨਾਲ-ਨਾਲ ਪੀੜਤਾ ਨੂੰ ਜਾਨੋਂ ਮਾਰਨ ਲਈ ਅਜਿਹੇ ਖਤਰਨਾਕ ਤਰੀਕੇ ਅਪਨਾ ਰਿਹਾ ਹੈ, ਜਿਨ੍ਹਾਂ ਬਾਰੇ ਸੁਣ ਕੇ ਆਤਮਾ ਕੰਬ ਜਾਂਦੀ ਹੈ। ਇੰਗਲੈਂਡ ਦੇ ਵੇਲਜ਼ ਵਿਚ ਇਕ ਅਜਿਹੇ ਖਤਰਨਾਕ ਬਲਾਤਕਾਰੀ ਦਾ ਖੁਲਾਸਾ ਹੋਇਆ ਹੈ। ਅਦਾਲਤ ਨੇ ਇਸ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।
ਕਈ ਲੜਕੀਆਂ ਨੂੰ ਬਣਾ ਚੁੱਕਾ ਹੈ ਆਪਣਾ ਸ਼ਿਕਾਰ
ਪੀੜਤ ਲੜਕੀ ਦੇ ਬਿਆਨ ਮੁਤਾਬਕ,''ਦੋਸ਼ੀ ਮਾਈਕਲ ਗੈਰੇਥ (35) ਇੰਨਾ ਖਤਰਨਾਕ ਸੀ ਕਿ ਬਲਾਤਕਾਰ ਦੌਰਾਨ ਉਹ ਦੰਦਾਂ ਨਾਲ ਉਸ ਦੇ ਗਲੇ ਦੀ ਨਾੜੀ ਕੱਟ ਕੇ ਬਾਹਰ ਕੱਢ ਦੇਣਾ ਚਾਹੁੰਦਾ ਸੀ।'' ਅਸਲ ਵਿਚ ਇਹ ਖਤਰਨਾਕ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਉਸ ਨੂੰ ਸਾਲ 2006 ਵਿਚ 18 ਸਾਲਾ ਲੜਕੀ ਨੂੰ ਇੱਟ ਮਾਰ ਕੇ ਬੁਰੀਰ ਤਰ੍ਹਾਂ ਜ਼ਖਮੀ ਕਰਨ ਦੇ ਅਪਰਾਧ ਵਿਚ ਸਜ਼ਾ ਹੋ ਚੁੱਕੀ ਹੈ। ਪੀੜਤਾ ਚਾਰ ਸਾਲ ਪਹਿਲਾਂ ਵੀ ਇਸ ਖਤਰਨਾਕ ਅਪਰਾਧੀ ਦੇ ਜ਼ੁਲਮ ਦਾ ਸ਼ਿਕਾਰ ਹੋ ਚੁੱਕੀ ਸੀ। ਸਾਲ 2013 ਵਿਚ ਮਾਈਕਲ ਇਸ ਲੜਕੀ ਦਾ ਬਲਾਤਕਾਰ ਕਰ ਚੁੱਕਾ ਹੈ। ਉਸ ਸਮੇਂ ਪੀੜਤਾ ਨੇ ਉਸ ਵਿਰੁੱਧ ਕੋਈ ਕਦਮ ਨਹੀਂ ਸੀ ਚੁੱਕਿਆ ਪਰ ਇਸ ਵਾਰੀ ਜਦੋਂ ਉਸ ਨੇ ਦੁਬਾਰਾ ਉਸ ਦਾ ਬਲਾਤਕਾਰ ਕੀਤਾ ਤਾਂ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ।
ਪੀੜਤਾ ਨੇ ਦਿੱਤਾ ਇਹ ਬਿਆਨ
ਬਲਾਤਕਾਰ ਦੌਰਾਨ ਮਾਈਕਲ ਨੇ ਪੀੜਤਾ ਦੇ ਗਲੇ ਵਿਚ ਪਾਈ ਚੇਨ ਜ਼ਰੀਏ ਗਲਾ ਘੁੱਟ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਸ ਨੇ ਇਕ ਅੰਗੂਠੀ ਪੀੜਤਾ ਦੇ ਗਲੇ ਅੰਦਰ ਪਾ ਕੇ ਉਸ ਦਾ ਸਾਹ ਰੋਕਣ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਹਿੰਮਤ ਕਰ ਕੇ ਖੁਦ ਨੂੰ ਕਿਸੇ ਤਰ੍ਹਾਂ ਆਜ਼ਾਦ ਕਰਵਾਇਆ ਅਤੇ ਪੁਲਸ ਵਿਚ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੇ ਮਨ ਵਿਚ ਉਸ ਦੋਸ਼ੀ ਪ੍ਰਤੀ ਇੰਨਾ ਡਰ ਬੈਠ ਗਿਆ ਸੀ ਕਿ ਸੁਣਵਾਈ ਦੌਰਾਨ ਵੀ ਉਹ ਉਸ ਦਾ ਚਿਹਰਾ ਨਹੀਂ ਸੀ ਦੇਖਣਾ ਚਾਹੁੰਦੀ। ਪੀੜਤਾ ਨੇ ਦੱਸਿਆ ਕਿ ਪਿਛਲੀ ਵਾਰਦਾਤ ਮਗਰੋਂ ਉਹ 7 ਮਹੀਨੇ ਤੱਕ ਘਰੋਂ ਬਾਹਰ ਨਹੀਂ ਸੀ ਨਿਕਲੀ। ਅਦਾਲਤ ਨੇ ਜਦੋਂ ਪੀੜਤਾ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਸੁਣਵਾਈ ਦੌਰਾਨ ਪੀੜਤਾ ਨੇ ਦੋਸ਼ੀ ਵਿਅਕਤੀ ਨੂੰ ''ਸ਼ੈਤਾਨ'' ਤੱਕ ਕਹਿ ਦਿੱਤਾ ਸੀ ਅਤੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਦੋਸ਼ੀ ਵਿਅਕਤੀ ਜੇਲ ਵਿਚ ਹੀ ਮਰ ਜਾਵੇ। ਪੀੜਤਾ ਨੇ ਕਿਹਾ,''ਮੈਂ ਉਸ ਦੋਸ਼ੀ ਵਿਅਕਤੀ ਦੀ ਹੱਤਿਆ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਇਹ ਚਾਹੁੰਦੀ ਹਾਂ ਕਿ ਕੋਈ ਦੂਜਾ ਉਸ ਦੀ ਹੱਤਿਆ ਕਰ ਦੇਵੇ ਪਰ ਮੈਂ ਉਸ ਨੂੰ ਜੇਲ ਦੇ ਬਾਹਰ ਜਿਊਂਦਾ ਨਹੀਂ ਦੇਖਣਾ ਚਾਹੁੰਦੀ।''
ਅਦਾਲਤ ਨੇ ਸੁਣਾਈ ਇਹ ਸਜ਼ਾ
ਅਦਾਲਤ ਨੇ ਦੋਸ਼ੀ ਮਾਈਕਲ ਨੂੰ 10 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਾਈਕਲ ਨੂੰ ਪੀੜਤਾ ਨਾਲ ਸੰਪਰਕ ਕਰਨ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਉਸ ਨੂੰ ਸੈਕਸ ਅਪਰਾਧੀ ਰਜਿਸਟਰ ਵਿਚ ਸਾਈਨ ਕਰਨ ਲਈ ਕਿਹਾ ਹੈ।
ਜਾਪਾਨ ਦੇ ਚਿੜੀਆਘਰ 'ਚ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਇਆ ਨੰਨ੍ਹਾ ਪਾਂਡਾ
NEXT STORY