ਕਾਠਮੰਡੂ (ਭਾਸ਼ਾ)- ਹਿਮਾਲਿਆਈ ਖੇਤਰ ਵਿੱਚ ਭਾਰੀ ਬਰਫਬਾਰੀ ਚਲਦੇ ਪਿਛਲੇ 3 ਦਿਨਾਂ ਤੋਂ ਤੁਮਲਿੰਗ ਵਿਚ ਫਸੇ 7 ਪਰਬਤਾਰੋਹੀਆਂ ਨੂੰ ਬਚਾਇਆ ਗਿਆ ਹੈ। ਮੀਡੀਆ ਵਿਚ ਸ਼ੁੱਕਰਵਾਰ ਨੂੰ ਆਈ ਇਕ ਖ਼ਬਰ ਵਿਚ ਇਹ ਦੱਸਿਆ ਗਿਆ।
ਹਿਮਾਲਿਅਨ ਟਾਈਮਜ਼ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਸਲੋਵੇਨੀਆ ਦੇ ਚਾਰ ਪਰਬਤਾਰੋਹੀ ਅਤੇ ਉਨ੍ਹਾਂ ਦੇ ਤਿੰਨ ਨੇਪਾਲੀ ਟ੍ਰੈਕਿੰਗ ਗਾਈਡ ਉੱਥੇ ਫਸ ਗਏ ਸਨ, ਕਿਉਂਕਿ ਉਹ ਨਯਾਲੂ ਪਾਸ ਨੂੰ ਪਾਰ ਨਹੀਂ ਕਰ ਸਕੇ।
ਹਾਲਾਂਕਿ, ਅਧਿਕਾਰੀਆਂ ਦੇ ਯਤਨਾਂ ਤੋਂ ਬਾਅਦ ਇਕ ਹੈਲੀਕਾਪਟਰ ਭੇਜਿਆ ਗਿਆ ਅਤੇ ਉਨ੍ਹਾਂ ਸਾਰਿਆਂ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਖ਼ਬਰ ਵਿਚ ਕਿਹਾ ਗਿਆ ਹੈ, 'ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਤੁਮਲਿੰਗ ਤੋਂ ਹੈਲੀਕਾਪਟਰ ਰਾਹੀਂ ਸਿਮੀਕੋਟ ਲਿਜਾਇਆ ਗਿਆ। ਉਹ ਤਿੰਨ ਦਿਨਾਂ ਤੋਂ ਭਾਰੀ ਬਰਫ਼ਬਾਰੀ ਕਾਰਨ ਉਥੇ ਫਸੇ ਹੋਏ ਸਨ।
ਇਕ ਨੇਪਾਲੀ ਟ੍ਰੈਕਿੰਗ ਗਾਈਡ ਨੇ ਦੱਸਿਆ ਕਿ ਤੁਮਲਿੰਗ ਵਿਚ ਪਰਬਤਾਰੋਹੀਆਂ ਦੇ ਨਾਲ ਫਸੇ ਹੋਏ 6 ਹੋਰ ਨੇਪਾਲੀ ਪਰਬਤਾਰੋਹੀ ਮੌਸਮ ਵਿਚ ਸੁਧਾਰ ਹੋਣ 'ਤੇ ਸ਼ੁੱਕਰਵਾਰ ਨੂੰ ਸਿਮੀਕੋਟ ਵੱਲ ਪੈਦਲ ਰਵਾਨਾ ਹੋਣਗੇ।
ਬੰਗਲਾਦੇਸ਼ ਹਿੰਸਾ: ਮੁੱਖ ਸ਼ੱਕੀ ਗ੍ਰਿਫਤਾਰ, ਸੁਰੱਖਿਆ ਏਜੰਸੀਆਂ ਕਰਨਗੀਆਂ ਪੁੱਛਗਿੱਛ
NEXT STORY