ਕਾਹਿਰਾ (ਭਾਸ਼ਾ): ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਇੱਕ ਘਰ ਵਿੱਚ ਗੈਸ ਲੀਕ ਹੋਣ ਕਾਰਨ ਉਸ ਵਿੱਚ ਰਹਿ ਰਹੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਹਾਦਸਾ ਸੋਮਵਾਰ ਨੂੰ ਕਾਹਿਰਾ ਦੇ ਸ਼ਰਾਬੀਆ ਇਲਾਕੇ ਵਿੱਚ ਵਾਪਰਿਆ, ਜਿਸ ਵਿਚ ਇਕ ਜੋੜੇ ਅਤੇ ਉਸ ਦੇ ਪੰਜ ਬੱਚਿਆਂ ਦੀ ਸਾਹ ਘੁੱਟ ਜਾਣ ਕਾਰਨ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਆਲੋਚਨਾ ਦੇ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਬਦਲਿਆ ਫ਼ੈਸਲਾ, ਗਰਭਵਤੀ ਪੱਤਰਕਾਰ ਨੂੰ 'ਘਰ ਵਾਪਸੀ' ਦੀ ਇਜਾਜ਼ਤ
ਬੱਚਿਆਂ ਦੀ ਉਮਰ 13 ਤੋਂ 26 ਸਾਲ ਦੇ ਵਿਚਕਾਰ ਸੀ। ਤਕਰੀਬਨ 10 ਕਰੋੜ ਆਬਾਦੀ ਵਾਲੇ ਮਿਸਰ ਵਿੱਚ ਗੈਸ ਲੀਕ ਹੋਣ ਅਤੇ ਅੱਗ ਲੱਗਣ ਦੀਆਂ ਲਗਭਗ ਘਟਨਾਵਾਂ ਆਮ ਹਨ, ਖਾਸਕਰ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਅਤੇ ਗਰੀਬ ਇਲਾਕਿਆਂ ਵਿੱਚ, ਜਿੱਥੇ ਸੁਰੱਖਿਆ ਉਪਾਅ ਦਾ ਪਾਲਣ ਨਹੀਂ ਕੀਤਾ ਜਾਂਦਾ। ਪਿਛਲੇ ਮਹੀਨੇ ਕਾਹਿਰਾ ਦੇ ਫੈਸਲ ਇਲਾਕੇ ਵਿੱਚ ਇੱਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ।
ਈਰਾਨ ’ਚ 2 ਸਮਲਿੰਗੀ ਨੌਜਵਾਨਾਂ ਨੂੰ ਦਿੱਤੀ ਗਈ ਫਾਂਸੀ
NEXT STORY