ਰੋਮ (ਇਟਲੀ) (ਟੇਕ ਚੰਦ ਜਗਤਪੁਰ)- ਜੈ ਵਿਸ਼ਨੂੰ ਮਾਤਾ ਮੰਦਰ ਨੌਵੇਲਾਰਾ (ਰਿਜੋਇਮਿਲੀਆ) ਵਲੋਂ ਸੱਤਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ 17 ਮਈ ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਧਰਮਿੰਦਰ ਸੈਣੀ ਅਤੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਬਾਅਦ ਦੁਪਹਿਰ 2ਵਜੇ ਸ਼ੁਰੂ ਹੋ ਕੇ 6 ਵਜੇ ਸਮਾਪਤ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦਾ ਭਾਰਤੀ ਸਿੱਖ ਭਾਈਚਾਰਾ ਮਹਾਨ ਭਾਰਤ ਨਾਲ ਚਟਾਨ ਵਾਂਗ ਖੜ੍ਹਾ
ਇਸ ਸ਼ੋਭਾ ਯਾਤਰਾ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸ਼ੋਭਾ ਯਾਤਰਾ ਵਿੱਚ ਸੰਗਤਾਂ ਦੇ ਖਾਣ ਪੀਣ ਲਈ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਸ਼ੋਭਾ ਯਾਤਰਾ ਵਿੱਚ ਇਟਲੀ ਭਰ ਚੋਂ ਮੰਦਰਾਂ ਦੀਆਂ ਵੱਖ ਵੱਖ ਕਮੇਟੀਆਂ ਦੇ ਅਹੁਦੇਦਾਰ ਸੰਗਤਾਂ ਸਮੇਤ ਪਹੁੰਚ ਰਹੇ ਹਨ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋਭਾ ਯਾਤਰਾ ਵਿੱਚ ਵਧ ਚੜ ਕੇ ਸ਼ਿਰਕਤ ਕਰਨ। ਇਸ ਮੌਕੇ 'ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਰਮਾਣੂ ਵਰਤੋਂ 'ਤੇ ਹਾਲੇ ਵਿਚਾਰ ਨਹੀਂ ਪਰ...ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ
NEXT STORY