ਕੀਵ (ਏ. ਪੀ.) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਰਾਤ ਨੂੰ ਰਾਸ਼ਟਰ ਦੇ ਨਾਂ ਆਪਣੇ ਵੀਡੀਓ ਸੰਬੋਧਨ ’ਚ ਦੇਸ਼ ਦੇ ਉਨ੍ਹਾਂ ਹਿੱਸਿਆਂ ’ਚ ਦਵਾਈਆਂ ਤੇ ਡਾਕਟਰੀ ਸਹੂਲਤਾਂ ਦੀ ਭਾਰੀ ਘਾਟ ਦਾ ਜ਼ਿਕਰ ਕੀਤਾ, ਜੋ ਰੂਸ ਦੇ ਕਬਜ਼ੇ ’ਚ ਹਨ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਿੲਲਾਕਿਆਂ ’ਚ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਦੀ ਸਹੂਲਤ ਦੀ ਪੂਰੀ ਤਰ੍ਹਾਂ ਘਾਟ ਹੈ, ਜਦਕਿ ਸ਼ੂਗਰ ਦੇ ਮਰੀਜ਼ਾਂ ਲਈ ‘ਇੰਸੁਲਿਨ’ ਜਾਂ ਤਾਂ ਉਪਲੱਬਧ ਨਹੀਂ ਹੈ ਜਾਂ ਫਿਰ ਉਸ ਨੂੰ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ।
ਉਨ੍ਹਾਂ ਨੇ ‘ਐਂਟੀ-ਬਾਇਓਟਿਕਸ’ ਦੀ ਸਪਲਾਈ ’ਚ ਵੀ ਭਾਰੀ ਕਮੀ ਦਾ ਦਾਅਵਾ ਕੀਤਾ। ਜ਼ੇਲੇਂਸਕੀ ਨੇ ਕਿਹਾ ਕਿ ਯੁੱਧ ਦੌਰਾਨ ਰੂਸੀ ਫੌਜ ਯੂਕ੍ਰੇਨ ’ਤੇ ਹੁਣ ਤੱਕ 2014 ਮਿਜ਼ਾਈਲਾਂ ਦਾਗ਼ ਚੁੱਕੀ ਹੈ, ਜਦਕਿ ਯੂਕ੍ਰੇਨੀ ਹਵਾਈ ਇਲਾਕੇ ਿਵਚ ਰੂਸੀ ਲੜਾਕੂ ਜਹਾਜ਼ਾਂ ਦੇ ਉਡਾਣ ਭਰਨ ਦੀਆਂ 2682 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਯੂਕ੍ਰੇਨੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਦੇਸ਼ ’ਚ ਹਸਪਤਾਲਾਂ ਅਤੇ ਹੋਰ ਮੈਡੀਕਲ ਕੇਂਦਰਾਂ ਸਮੇਤ ਦੇਸ਼ ’ਚ ਲੱਗਭਗ 400 ਢਾਂਚੇ ਜਾਂ ਤਾਂ ਤਬਾਹ ਹੋ ਗਏ ਹਨ ਜਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਕੈਰੀਨ ਜੀਨਪੀਅਰ ਪਹਿਲੀ ਕਾਲੇ ਮੂਲ ਦੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਬਣੇਗੀ
NEXT STORY