ਯੁਗਾਂਡਾ - ਯੁਗਾਂਡਾ ਸਰਕਾਰ ਨੇ ਐੱਚ. ਆਈ. ਵੀ. ਦੇ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ ਅਤੇ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਪਰ ਸਥਾਨਕ ਨੌਜਵਾਨਾਂ ਦੀਆਂ ਹਰਕਤਾਂ ਸਰਕਾਰ ਦੀ ਮੁਹਿੰਮ ਵਿਚ ਰੁਕਾਵਟ ਪੈਦਾ ਕਰ ਰਹੀ ਹੈ। ਹਾਲ ਹੀ ਵਿਚ ਮੇਕਰੇਰੇ ਯੂਨੀਵਰਸਿਟੀ ਕਾਲਜ ਆਫ ਐਜੁਕੇਸ਼ਨ ਐਂਡ ਐਕਸਟਰਨਲ ਸਟੱਡੀਜ (ਸੀ. ਈ. ਈ. ਐੱਸ.) ਨੇ ਇਕ ਸਟੱਡੀ ਕੀਤੀ ਹੈ। ਇਸ ਸਟੱਡੀ ਮੁਤਾਬਕ ਯੁਗਾਂਡਾ ਦੇ ਮੋਟਰਸਾਈਕਲ ਅਤੇ ਟੈਕਸੀ ਡਰਾਈਵਰ ਆਪਣੇ ਕਲਾਈਂਟਸ ਤੋਂ ਪੈਸੇ ਲੈਣ ਦੇ ਬਦਲੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾ ਰਹੇ ਹਨ। ਇਸ ਕਾਰਨ ਉਨ੍ਹਾਂ ਵਿਚ ਐੱਚ.ਆਈ.ਵੀ. ਏਡਸ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ- ਪੀ.ਐੱਮ. ਜਾਨਸਨ ਨੇ ਲਾਕਡਾਊਨ ਖ਼ਤਮ ਕਰਣ ਦੀ ਮਿਆਦ ਨੂੰ ਚਾਰ ਹਫ਼ਤੇ ਹੋਰ ਵਧਾਇਆ
ਦਰਅਸਲ, ਯੁਗਾਂਡਾ ਵਿਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲ ਡਰਾਈਵਰ ਦੀ ਨੌਕਰੀ ਕਰਦੇ ਹਨ, ਜਿਸ ਨੂੰ ਬੋਡਾ-ਬੋਡਾ ਕਿਹਾ ਜਾਂਦਾ ਹੈ। ਸਟੱਡੀ ਮੁਤਾਬਕ, 12 ਫੀਸਦੀ ਡਰਾਈਵਰਸ ਨੇ ਪੈਸਾ ਨਾ ਦੇਣ ਵਾਲੇ ਆਪਣੇ ਗਾਹਕਾਂ ਨਾਲ ਸਰੀਰਕ ਸਬੰਧ ਬਣਾਏ। 65.7% ਲੋਕਾਂ ਨੇ ਮੰਨਿਆ ਕਿ ਪਿਛਲੇ 12 ਮਹੀਨਿਆਂ ਵਿਚ ਉਨ੍ਹਾਂ ਨੇ ਇਕ ਤੋਂ ਜ਼ਿਆਦਾ ਪਾਰਟਨਰ ਨਾਲ ਸਬੰਧ ਬਣਾਏ ਹਨ। ਯੁਗਾਂਡਾ ਦੇ 23 ਫੀਸਦੀ ਡਰਾਈਵਰਸ ਇਕ ਸਮੇਂ ਕਈ ਪਾਰਟਨਰਸ ਨਾਲ ਸਬੰਧ ਰੱਖਦੇ ਹਨ। ਖੋਜਕਾਰਾ ਲਿਲਿਅਨ ਮਬਾਜੀ ਨੇ ਸਟੱਡੀ ਦੇ ਨਤੀਜੇ ਜਾਰੀ ਕਰਦੇ ਹੋਏ ਕਿਹਾ ਕਿ ਕਈ ਪਾਰਟਨਰਸ ਨਾਲ ਸਰੀਰਕ ਸਬੰਧ ਬਣਾਉਣਾ ਜੋਖ਼ਮ ਭਰਿਆ ਸੈਕਸ ਵਿਵਹਾਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੀ.ਐੱਮ. ਜਾਨਸਨ ਨੇ ਲਾਕਡਾਊਨ ਖ਼ਤਮ ਕਰਣ ਦੀ ਮਿਆਦ ਨੂੰ ਚਾਰ ਹਫ਼ਤੇ ਹੋਰ ਵਧਾਇਆ
NEXT STORY