ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ ਸਾਲ 2012 ਦੇ ਬਦਨਾਮ 'ਰੋਚਡੇਲ ਚਾਈਲਡ ਸੈਕਸ ਐਬਿਊਜ਼ ਰਿੰਗ' ਦੇ ਮੁੱਖ ਦੋਸ਼ੀ ਸ਼ਬੀਰ ਅਹਿਮਦ ਨੂੰ ਡਿਪੋਰਟ ਕਰਨ ਨੂੰ ਲੈ ਕੇ ਇਕ ਵਾਰ ਫ਼ਿਰ ਤੋਂ ਬਹਿਸ ਭੱਖ ਗਈ ਹੈ। ਰਿਪੋਰਟਾਂ ਮੁਤਾਬਕ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੂੰ ਪਾਕਿਸਤਾਨ ਸਰਕਾਰ ਦੇ ਕਿਸੇ ਵੀ ਦਬਾਅ ਜਾਂ ਮਨੁੱਖੀ ਅਧਿਕਾਰਾਂ ਦੀਆਂ ਦਲੀਲਾਂ ਨੂੰ ਪਾਸੇ ਰੱਖ ਕੇ ਇਸ ਖ਼ਤਰਨਾਕ ਅਪਰਾਧੀ ਨੂੰ ਤੁਰੰਤ ਪਾਕਿਸਤਾਨ ਡਿਪੋਰਟ ਕਰ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੂਲ ਦੇ ਸ਼ਬੀਰ ਅਹਿਮਦ ਨੂੰ ਸਾਲ 2012 'ਚ ਬ੍ਰਿਟੇਨ ਦੇ ਰੋਚਡੇਲ ਸ਼ਹਿਰ 'ਚ ਕਈ ਨਾਬਾਲਗ ਕੁੜੀਆਂ ਦੇ ਸਰੀਰਕ ਸ਼ੋਸ਼ਣ ਅਤੇ ਤਸਕਰੀ ਦਾ ਮਾਸਟਰਮਾਈਂਡ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ 19 ਸਾਲ ਦੀ ਸਜ਼ਾ ਸੁਣਾਈ ਗਈ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਉਸ ਦੀ ਬ੍ਰਿਟਿਸ਼ ਨਾਗਰਿਕਤਾ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ ਉਹ ਹੁਣ ਸਿਰਫ਼ ਪਾਕਿਸਤਾਨ ਦਾ ਨਾਗਰਿਕ ਹੈ। ਪਰ ਪਾਕਿਸਤਾਨ ਸਰਕਾਰ ਵੀ ਉਸ ਦੀ ਹਵਾਲਗੀ ਲੈਣ ਤੋਂ ਇਨਕਾਰ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ੂਗਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ; ਹੁਣ ਰੋਜ਼-ਰੋਜ਼ ਇੰਸੁਲਿਨ ਲਗਵਾਉਣ ਦਾ ਝੰਜਟ ਖ਼ਤਮ
ਇਤਿਹਾਸ ਗਵਾਹ ਹੈ ਕਿ ਪਾਕਿਸਤਾਨ ਅਕਸਰ ਸ਼ਬੀਰ ਵਰਗੇ ਅੰਤਰਰਾਸ਼ਟਰੀ ਅਪਰਾਧੀਆਂ ਦੀ ਹਵਾਲਗੀ ਲੈਣ ਚੋਂ ਇਨਕਾਰ ਕਰਦਾ ਹੈ ਜਾਂ ਕਾਨੂੰਨੀ ਅੜਚਨਾਂ ਪੈਦਾ ਕਰਦਾ ਹੈ, ਪਰ ਬ੍ਰਿਟੇਨ ਦੇ ਨਾਗਰਿਕਾਂ ਅਤੇ ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਮ ਆਫਿਸ ਨੂੰ ਪਾਕਿਸਤਾਨ ਦੇ ਰੁਖ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੇ ਬਸ਼ੀਰ ਨੂੰ ਤੁਰੰਤ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ।
ਬ੍ਰਿਟਿਸ਼ ਜਨਤਾ ਅਤੇ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਦੇਸ਼ੀ ਨਾਗਰਿਕ ਬ੍ਰਿਟੇਨ ਦੀ ਧਰਤੀ 'ਤੇ ਅਜਿਹੇ ਘਿਨਾਉਣੇ ਅਪਰਾਧ ਕਰਦੇ ਹਨ, ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਇੱਕ ਪਲ ਵੀ ਦੇਸ਼ 'ਚ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ ਤੇ ਬ੍ਰਿਟਿਸ਼ ਸਰਕਾਰ ਨੂੰ ਆਪਣੇ ਦੇਸ਼ ਦੀਆਂ ਜਨਤਕ ਭਾਵਨਾਵਾਂ ਅਤੇ ਕਾਨੂੰਨ ਵਿਵਸਥਾ ਨੂੰ ਸਰਵਉੱਚ ਰੱਖਦੇ ਹੋਏ ਸ਼ਬੀਰ ਅਹਿਮਦ ਨੂੰ ਜਲਦ ਤੋਂ ਜਲਦ ਦੇਸ਼ ਨਿਕਾਲਾ ਦੇ ਕੇ ਪਾਕਿਸਤਾਨ ਭੇਜਣਾ ਚਾਹੀਦਾ ਹੈ, ਤਾਂ ਜੋ ਸਮਾਜ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਜਾ ਸਕੇ ਤੇ ਅੱਗੇ ਤੋਂ ਕੋਈ ਵੀ ਅਜਿਹਾ ਘਿਨਾਉਣਾ ਕੰਮ ਨਾ ਕਰ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ 'ਚ ਕੈਥੋਲਿਕ ਚਰਚ 'ਤੇ ਬੀਜਿੰਗ ਦਾ 'ਸਖ਼ਤ ਕੰਟਰੋਲ'
NEXT STORY