ਬੀਜਿੰਗ— ਚੀਨ ਨੇ ਸੋਮਵਾਰ ਨੂੰ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਮੁੱਦਾ ਉਸ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਦੀ ਮੰਗਲਵਾਰ ਨੂੰ ਹੋਣ ਵਾਲੀ ਬੈਠਕ 'ਚ ਉਭਰ ਸਕਦਾ ਹੈ।
ਚੀਨ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੁੱਧਵਾਰ ਨੂੰ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਇਕ ਪ੍ਰਸਤਾਵ ਦੀ ਰਾਹ 'ਚ ਤਕਨੀਕੀ ਕਾਰਨਾਂ ਦੇ ਆਧਾਰ 'ਤੇ ਰੋੜਾ ਅਟਕਾ ਦੇਣ ਤੋਂ ਬਾਅਦ ਕੁਰੈਸ਼ੀ ਹੁਣ ਇਸ ਦੇਸ਼ ਦੀ ਯਾਤਰਾ 'ਤੇ ਆਏ ਹਨ। ਚੀਨ ਦੇ ਇਸ ਕਦਮ ਨੂੰ ਭਾਰਤ ਨੇ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਜੈਸ਼ ਨੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਸ ਘਟਨਾ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ ਤੇ ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਤੌਰ ਗੁਆਂਢੀ, ਚੀਨ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਘੱਟ ਕਰਨ ਦਾ ਇੱਛੁਕ ਹੈ। ਅਸੀਂ ਦੋਵਾਂ ਨੂੰ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਲਈ ਗੱਲਬਾਤ 'ਚ ਤਾਲਮੇਲ ਦੇਖਣਾ ਚਾਹੁੰਦੇ ਹਾਂ।
ਗੇਂਗ ਨੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਖੇਤਰੀ ਤਣਾਅ ਵਾਲੇ ਮਸਲਿਆਂ 'ਤੇ ਗੱਲਬਾਤ ਕੀਤੀ ਜਾਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਰਤ 'ਚ ਚੀਨੀ ਰਾਜਦੂਤ ਲੁਆ ਝਾਓਹੁਈ ਦੇ ਇਹ ਵਿਸ਼ਵਾਸ ਵਿਅਕਤ ਕਰਨ 'ਤੇ ਕਿ ਅਜ਼ਹਰ ਨੂੰ ਸੂਚੀ 'ਚ ਪਾਉਣ ਦੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਤਾਂ ਕੀ ਇਸ 'ਤੇ ਗੱਲ ਹੋਵੇਗੀ ਤਾਂ ਇਸ 'ਤੇ ਗੇਂਗ ਨੇ ਕਿਹਾ ਕਿ ਮੈਂ ਵਿਸ਼ਿਆਂ ਨੂੰ ਪਹਿਲਾਂ ਤੋਂ ਨਿਰਧਾਰਿਤ ਨਹੀਂ ਕਰਦਾ ਪਰੰਤੂ ਦੋਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਦੋ-ਪੱਖੀ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਗੱਲਬਾਤ ਹੋਵੇਗੀ।
ਬੋਇੰਗ ਦੀਆਂ ਦੁਰਘਟਨਾਵਾਂ ਨਾਲ ਅਮਰੀਕੀ ਹਵਾਬਾਜ਼ੀ ਰੈਗੂਲੇਟਰੀ ਸਵਾਲਾਂ ਦੇ ਘੇਰੇ 'ਚ
NEXT STORY