ਚੰਡੀਗੜ੍ਹ : ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਦੇ ਚਰਚਿਤ ਚਿਹਰੇ ਵਜੋਂ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸ਼ਹਿਨਾਜ਼ ਗਿੱਲ, ਜੋ ਅਪਣੇ ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆ ਪੁੱਜ ਚੁੱਕੀ ਹੈ। ਸ਼ਹਿਨਾਜ਼ ਦਾ ਸਿਡਨੀ ਏਅਰਪੋਰਟ ਪੁੱਜਣ ਉਪਰੰਤ ਅੱਜ ਉੱਥੋਂ ਦੀਆਂ ਕਲਾ ਅਤੇ ਸਿਨੇਮਾ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। 'ਐੱਮ. ਐਂਡ. ਐੱਸ. ਇੰਟਰਟੇਨਮੈਂਟ' ਦੇ ਸੱਦੇ ਮੱਦੇਨਜ਼ਰ ਇੱਥੇ ਪਹੁੰਚੀ ਹੈ ਇਹ ਬਹੁ-ਪੱਖੀ ਅਦਾਕਾਰਾ ਅਤੇ ਗਾਇਕਾ, ਜੋ ਅੱਜ ਸ਼ਾਮ ਗ੍ਰੈਂਡ ਰੋਇਲ ਗ੍ਰੈਂਨ-ਵਿਲੇ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਮੀਟ ਐਂਡ ਗ੍ਰੀਟ ਪ੍ਰੋਗਰਾਮ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ। ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਆਸਟ੍ਰੇਲੀਆਂ ਵਿਖੇ ਸੰਪੰਨ ਹੋਣ ਜਾ ਰਿਹਾ ਇਹ ਉਨ੍ਹਾਂ ਦਾ 2025 ਦਾ ਪਹਿਲਾਂ ਵੱਡਾ ਰੁਬਰੂ ਸਮਾਗਮ ਹੋਵੇਗਾ, ਜਿਸ ਵਿੱਚ ਸ਼ਮੂਲੀਅਤ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫ਼ਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਵਿੱਚ ਕੀਤੇ 'ਆਈਟਮ ਡਾਂਸ' ਨੂੰ ਲੈ ਵੀ ਬੇਹੱਦ ਲਾਈਮ ਲਾਈਟ ਦਾ ਹਿੱਸਾ ਬਣੀ ਰਹੀ ਇਹ ਸ਼ਾਨਦਾਰ ਅਦਾਕਾਰਾ, ਜੋ ਅੱਜਕੱਲ੍ਹ ਦੁਨੀਆਂ ਭਰ ਵਿੱਚ ਅਪਣੀ ਸਟੇਜ ਮੌਜ਼ੂਦਗੀ ਅਤੇ ਸ਼ੋਅਜ਼ ਨੂੰ ਖਾਸੀ ਤਵੱਜੋਂ ਦੇ ਰਹੀ ਹੈ। ਇਸ ਸੰਬੰਧੀ ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਇਸੇ ਯਤਨਸ਼ੀਲਤਾ ਦਾ ਇਜ਼ਹਾਰ ਅਗਲੇ ਮਹੀਨਿਆਂ ਵਿੱਚ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਈ ਹੋਰ ਵੱਡੇ ਸ਼ੋਅਜ਼ ਵੀ ਕਰਵਾਉਣਗੇ।
ਇਹ ਵੀ ਪੜ੍ਹੋ- ਗੋਵਿੰਦਾ ਦੀ ਪਤਨੀ ਨੇ ਪੁੱਤਰ ਨਾਲ ਮਨਾਇਆ ਖ਼ਾਸ ਅੰਦਾਜ਼ 'ਚ ਵੈਲੈਨਟਾਈਨ ਡੇਅ
ਬਾਲੀਵੁੱਡ ਦੇ ਪ੍ਰਭਾਵੀ ਸਫ਼ਰ ਨੂੰ ਸਫਲਤਾਪੂਰਵਕ ਅੰਜ਼ਾਮ ਦੇ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ ਹੁਣ ਬਤੌਰ ਫਿਲਮ ਨਿਰਮਾਣਕਾਰ ਵੀ ਇੱਕ ਨਵੀਂ ਸਿਨੇਮਾ ਪਾਰੀ ਵੱਲ ਵੱਧ ਚੁੱਕੀ ਹੈ, ਜਿੰਨ੍ਹਾਂ ਦੁਆਰਾ ਇਸੇ ਦਿਸ਼ਾਂ ਵਿੱਚ ਅੱਗੇ ਵਧਾਏ ਕਦਮਾਂ ਨੂੰ ਪ੍ਰਤੀਬਿੰਬ ਕਰੇਗੀ ਉਨ੍ਹਾਂ ਦੀ ਨਿਰਮਾਤਰੀ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਪਹਿਲੀ ਪੰਜਾਬੀ ਫ਼ਿਲਮ 'ਇੱਕ ਕੁੜੀ', ਜਿਸ ਵਿੱਚ ਉਹ ਲੀਡ ਰੋਲ ਵਿੱਚ ਵੀ ਹਨ। ਉਕਤ ਦੌਰੇ ਨਾਲ ਜੁੜੇ ਕੁਝ ਹੋਰ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਕੰਸਰਟ ਅਧੀਨ ਆਸਟ੍ਰੇਲੀਆਂ ਦੇ ਨਾਲ-ਨਾਲ ਨਿਊਜ਼ੀਲੈਂਡ 'ਚ ਵੀ ਹੋਣ ਜਾ ਰਹੇ ਕੁਝ ਸ਼ੋਅਜ਼ ਸੀਰੀਜ਼ ਪ੍ਰੋਗਰਾਮਾਂ ਦਾ ਵੀ ਹਿੱਸਾ ਬਣੇਗੀ ਇਹ ਅਦਾਕਾਰਾ, ਜਿਸ ਸੰਬੰਧਤ ਰਸਮੀ ਜਾਣਕਾਰੀ ਉਨ੍ਹਾਂ ਵੱਲੋਂ ਜਲਦ ਸਾਂਝੀ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਹਾਈ ਅਲਰਟ ਜਾਰੀ, ਜਨਤਕ ਸਮਾਗਮ ਰੱਦ
NEXT STORY