ਮੈਕਸੀਕੋ ਸਿਟੀ (ਯੂ. ਐੱਨ. ਆਈ.) - ਮੈਕਸੀਕੋ ਦੀ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਕਲਾਉਡੀਆ ਸ਼ੀਨਬਾਮ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਮੈਕਸੀਕੋ ਦੇ ਚੋਣ ਕਮਿਸ਼ਨ ਮੁਤਾਬਕ 2 ਜੂਨ ਨੂੰ ਹੋਈਆਂ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਪੂਰੀ ਕਰ ਲਈ ਗਈ ਹੈ ਅਤੇ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਕਲਾਉਡੀਆ ਸ਼ੀਨਬਾਮ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿਚ ਜਿੱਤ ਦੀ ਪੁਸ਼ਟੀ ਹੈ।
ਇਹ ਵੀ ਪੜ੍ਹੋ - ਪੁਰਤਗਾਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਸਖ਼ਤ ਫਰਮਾਨ
ਦੱਸ ਦੇਈਏ ਕਿ ਨੈਸ਼ਨਲ ਇਲੈਕਟੋਰਲ ਇੰਸਟੀਚਿਊਟ (ਆਈ.ਐੱਨ.ਈ) ਨੇ ਇਹ ਐਲਾਨ ਕਰਨ ਲਈ ਇਕ ਅਸਧਾਰਨ ਸੈਸ਼ਨ ਦਾ ਆਯੋਜਨ ਕੀਤਾ ਕਿ ਸੱਤਾਧਾਰੀ ਰਾਸ਼ਟਰੀ ਭਲਾਈ ਅੰਦੋਲਨ (ਮੁਰੈਨਾ) ਦੀ ਅਗਵਾਈ ਵਾਲੇ ਗੱਠਜੋੜ ਦੀ ਉਮੀਦਵਾਰ ਕਲਾਉਡੀਆ ਸ਼ੀਨਬਾਮ ਨੇ 59.75 ਫ਼ੀਸਦੀ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਆਈ.ਐੱਨ.ਈ. ਦੇ ਕਾਰਜਕਾਰੀ ਸਕੱਤਰੇਤ ਦਫ਼ਤਰ ਦੀ ਮੁਖੀ ਕਲਾਉਡੀਆ ਐਡਿਥ ਸੁਆਰੇਜ਼ ਨੇ ਕਿਹਾ ਕਿ ਅਗਲਾ ਕਦਮ ਫੈਡਰੇਸ਼ਨ ਦੀ ਨਿਆਂਇਕ ਸ਼ਾਖਾ ਦੇ ਚੋਣ ਟ੍ਰਿਬਿਊਨਲ ਲਈ ਅੰਤਿਮ ਗਿਣਤੀ ਕਰਨ ਅਤੇ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਹੈ।
ਇਹ ਵੀ ਪੜ੍ਹੋ - ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਤੋਂ ਬਹੁਤ ਖੁਸ਼ ਅੱਤਵਾਦੀ ਪੰਨੂ, 8 ਲੱਖ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕੁੱਝ ਦਿਨਾਂ ਬਾਅਦ ਆਉਣਾ ਸੀ ਪੰਜਾਬ
NEXT STORY