ਟੋਕੀਓ (ਏ. ਪੀ.)-ਜਾਪਾਨ ’ਚ ਅੱਤਵਾਦੀ ਸੰਗਠਨ ਐਲਾਨੇ ਗਏ ‘ਜਾਪਾਨੀ ਰੈੱਡ ਆਰਮੀ’ ਦੀ ਸਹਿ-ਸੰਸਥਾਪਕ ਫੁਸਾਕੋ ਸ਼ਿਗੇਨੋਬੂ ਨੂੰ 20 ਸਾਲ ਦੀ ਸਜ਼ਾ ਕੱਟਣ ਤੇ ਬੇਕਸੂਰ ਲੋਕਾਂ ਨੂੰ ਸੱਟ ਪਹੁੰਚਾਉਣ ਲਈ ਮੁਆਫੀ ਮੰਗਣ ਤੋਂ ਬਾਅਦ ਸ਼ਨੀਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸ਼ਿਗੇਨੋਬੂ ਨੇ ਕਿਹਾ, ‘‘ਮੈਂ ਯਕੀਨੀ ਤੌਰ ’ਤੇ ਮਹਿਸੂਸ ਕਰ ਸਕਦਾ ਹਾਂ ਕਿ ਮੈਂ ਆਖਿਰਕਾਰ ਜ਼ਿੰਦਾ ਬਾਹਰ ਆ ਗਈ ਹਾਂ।’’ ਸ਼ਿਗੇਨੋਬੂ ਦੇ ਜੇਲ੍ਹ ਤੋਂ ਬਾਹਰ ਆਉਣ ’ਤੇ ਟੋਕੀਓ ’ਚ ਉਨ੍ਹਾਂ ਦੀ ਬੇਟੀ, ਪੱਤਰਕਾਰਾਂ ਅਤੇ ਸਮਰਥਕਾਂ ਦੀ ਭੀੜ ਨੇ ਸਵਾਗਤ ਕੀਤਾ। ਸ਼ਿਗੇਨੋਬੂ ਨੇ ਕਿਹਾ, “ਮੈਂ ਆਪਣੇ ਸੰਘਰਸ਼ਾਂ ਨੂੰ ਪਹਿਲ ਦੇ ਕੇ ਉਨ੍ਹਾਂ ਬੇਕਸੂਰ ਲੋਕਾਂ ਨੂੰ ਸੱਟ ਪਹੁੰਚਾਈ ਹੈ, ਜਿਨ੍ਹਾਂ ਨੂੰ ਮੈਂ ਜਾਣਦੀ ਤਕ ਨਹੀਂ ਸੀ।
ਹਾਲਾਂਕਿ ਇਹ ਵੱਖ-ਵੱਖ ਸਮੇਂ ’ਤੇ ਹੋਏ ਹਨ ਪਰ ਇਨ੍ਹਾਂ ਲਈ ਮੈਂ ਇਸ ਮੌਕੇ ’ਤੇ ਤਹਿ ਦਿਲੋਂ ਮੁਆਫੀ ਮੰਗਣਾ ਚਾਹਾਂਗੀ।’’ ਸ਼ਿਗੇਨੋਬੂ ਨੂੰ ਹੇਗ, ਨੀਦਰਲੈਂਡ ’ਚ 1974 ’ਚ ਫ੍ਰਾਂਸੀਸੀ ਦੂਤਘਰ ਦੀ ਘੇਰਾਬੰਦੀ ਦੀ ਮਾਸਟਰਮਾਈਂਡ ਹੋਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 2000 ’ਚ ਮੱਧ ਜਾਪਾਨ ਦੇ ਓਸਾਕਾ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਥੇ ਉਹ ਲੁਕੀ ਹੋਈ ਸੀ। 1971 ’ਚ ਬਣੀ ਅਤੇ ਫਲਸਤੀਨੀ ਅੱਤਵਾਦੀਆਂ ਨਾਲ ਜੁੜੀ ਰੈੱਡ ਆਰਮੀ ਨੇ 1975 ’ਚ ਮਲੇਸ਼ੀਆ ਦੇ ਕੁਆਲਾਲੰਪੁਰ ’ਚ ਅਮਰੀਕੀ ਦੂਤਘਰ ’ਤੇ ਕਬਜ਼ਾ ਸਣੇ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਮੰਨਿਆ ਜਾਂਦਾ ਹੈ ਕਿ ਇਹ ਸੰਗਠਨ 1972 ’ਚ ਤੇਲ ਅਵੀਵ, ਇਜ਼ਰਾਈਲ ਨੇੜੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਸ਼ੀਨਗੰਨ ਅਤੇ ਗ੍ਰਨੇਡ ਹਮਲੇ ਲਈ ਵੀ ਜ਼ਿੰਮੇਵਾਰ ਸੀ, ਜਿਸ ’ਚ ਦੋ ਅੱਤਵਾਦੀਆਂ ਸਮੇਤ 28 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ।
ਦੱਖਣੀ ਚੀਨ 'ਚ ਮੀਂਹ ਕਾਰਨ 15 ਲੋਕਾਂ ਦੀ ਮੌਤ, 3 ਲਾਪਤਾ
NEXT STORY