ਵਾਸ਼ਿੰਗਟਨ— ਜਾਪਾਨ ਦੇ ਤੱਟ ਨੇੜੇ ਫਿਲੀਪੀਂਸ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ਨਾਲ ਟਕਰਾਏ ਅਮਰੀਕੀ ਜਲ ਸੈਨਾ ਜਹਾਜ਼ ਦੇ ਕਮਾਂਡਰ ਨੂੰ ਉਸ ਦੀ ਡਿਊਟੀ ਤੋਂ ਬਰਖਾਸਤ ਕੀਤਾ ਜਾਵੇਗਾ ਅਤੇ ਕਈ ਹੋਰ ਜਲ ਸੈਨਿਕਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਹੋਵੇਗਾ। ਇਹ ਜਾਣਕਾਰੀ ਅਮਰੀਕਾ ਦੇ ਇਕ ਸੀਨੀਅਰ ਐਡਮਿਰਲ ਨੇ ਦਿੱਤੀ ਹੈ। ਇਸ ਘਟਨਾ ਵਿਚ 7 ਅਮਰੀਕੀ ਜਲ ਸੈਨਿਕਾਂ ਦੀ ਮੌਤ ਹੋ ਗਈ ਸੀ।
ਜਲ ਸੈਨਾ ਮੁਹਿੰਮਾਂ ਦੇ ਉਪ-ਪ੍ਰਮੁੱਖ ਐਡਮਿਰਲ ਬਿਲ ਮੋਰਾਨ ਨੇ ਕਿਹਾ ਕਿ ਯੂ. ਐੱਸ. ਐੱਸ. ਫਿਤਜ਼ਰੇਲਡ ਦੇ ਚਾਲਕ ਦਲ ਦੇ ਜਿਨ੍ਹਾਂ ਮੈਬਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਹੈ, ਉਸ ਵਿਚ ਕਮਾਂਡਿੰਗ ਅਧਿਕਾਰੀ, ਕਾਰਜਕਾਰੀ ਅਧਿਕਾਰੀ ਅਤੇ ਸੀਨੀਅਰ ਜਲ ਸੈਨਿਕ ਸ਼ਾਮਲ ਹਨ। ਇਸ ਸੀਨੀਅਰ ਜਲ ਸੈਨਿਕ ਨੂੰ ਜਹਾਜ਼ 'ਤੇ ਉਸ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਜਾਵੇਗਾ। ਮੋਰਾਨ ਨੇ ਪੱਤਰਕਾਰਾਂ ਨੂੰ ਕਿਹਾ,'' ਉਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਜਹਾਜ਼ ਤੋਂ ਹਟਾ ਦਿੱਤਾ ਜਾਵੇਗਾ। ਇਸ ਦਾ ਮਤਲਬ ਇਹ ਹੋਇਆ ਕਿ ਅਸੀ ਇਨ੍ਹਾਂ ਅਹੁਦਿਆਂ 'ਤੇ ਕਰੱਤਵਾਂ ਦਾ ਪਾਲਨ ਕਰਨ ਵਿਚ ਅਸਫਲ ਰਹੇ ਹਾਂ। ਇਹ ਲੋਕ ਜਹਾਜ਼ 'ਤੇ ਵਾਪਸ ਨਹੀਂ ਆ ਸਕਣਗੇ।'' 17 ਜੂਨ ਨੂੰ ਯੂ. ਐੱਸ. ਐੱਸ. ਫਿਤਜ਼ਰੇਲਡ ਨੇ ਫਿਲੀਪੀਂਸ ਦੇ ਝੰਡੇ ਵਾਲੇ ਏ. ਸੀ. ਏਕਸ. ਕ੍ਰਿਸਟਲ ਨੂੰ ਟਕੱਰ ਮਾਰੀ ਸੀ, ਜਿਸ ਕਾਰਨ 7 ਜਲ ਸੈਨਿਕ ਮਾਰੇ ਗਏ ਸਨ। ਇਹ ਘਟਨਾ ਜਾਪਾਨ ਦੇ ਤੱਟ ਨੇੜੇ ਸ਼ਿਪਿੰਗ ਦੇ ਭੀੜ ਵਾਲੇ ਰਸਤੇ 'ਤੇ ਹੋਈ ਸੀ।
ਸਪੇਨ ਹਮਲਾ: 3 ਅੱਤਵਾਦੀ ਹਮਲਿਆਂ ਦੀ ਗਵਾਹ ਬਣੀ ਇਹ ਔਰਤ, ਰੇਡੀਓ 'ਤੇ ਬਿਆਨ ਕੀਤਾ ਖੌਫਨਾਕ ਮੰਜ਼ਰ
NEXT STORY