ਮੁੰਬਈ (ਬਿਊਰੋ) - ਕੈਨੇਡਾ ਦੇ ਸਭ ਤੋਂ ਬਹੁਮੁਖੀ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ 'ਚੋਂ ਇੱਕ ਡੋਨਾਲਡ ਸਦਰਲੈਂਡ ਦਾ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ‘MASH’, ‘Klute’, ‘Ordinary People’ ਅਤੇ ‘Hunger Games’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਸਮੇਤ ਹਾਲੀਵੁੱਡ ਅਤੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਡੋਨਾਲਡ ਦਾ ਫ਼ਿਲਮੀ ਕਰੀਅਰ 1960 ਤੋਂ 2020 ਤੱਕ ਚੱਲਿਆ। ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਬੇਟੇ ਅਤੇ ਅਭਿਨੇਤਾ ਕੀਫਰ ਸਦਰਲੈਂਡ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਇਕ ਨੋਟ ਵੀ ਲਿਖਿਆ।
ਇਹ ਖ਼ਬਰ ਵੀ ਪੜ੍ਹੋ- ਮੂਸੇਵਾਲਾ ਦੇ ਨਵੇਂ Dilemma ਗੀਤ ਦਾ ਟੀਜ਼ਰ ਰਿਲੀਜ਼, ਕਿਸੇ ਵੇਲੇ ਵੀ ਹੋ ਸਕਦੈ ਰਿਲੀਜ਼
ਕੀਫਰ ਸਦਰਲੈਂਡ ਨੇ ਲਿਖਿਆ, ''ਭਾਰੇ ਦਿਲ ਨਾਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ, ਡੋਨਾਲਡ ਸਦਰਲੈਂਡ ਦਾ ਦੇਹਾਂਤ ਹੋ ਗਿਆ ਹੈ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਖਾਸ ਅਤੇ ਜ਼ਰੂਰੀ ਕਲਾਕਾਰਾਂ ਵਿੱਚੋਂ ਇੱਕ ਮੰਨਦਾ ਹਾਂ। ਉਹ ਕਦੇ ਵੀ ਕਿਸੇ ਵੀ ਰੋਲ ਤੋਂ ਨਹੀਂ ਘਬਰਾਏ।'
ਇਹ ਖ਼ਬਰ ਵੀ ਪੜ੍ਹੋ- ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਡੰਡਿਆਂ ਨਾਲ ਕੁੱਟਿਆ ਅਦਾਕਾਰਾ ਨੂੰ, ਕੁੱਤਿਆਂ ਨੂੰ ਖਵਾ ਦਿੱਤਾ ਅੱਧਾ ਮੂੰਹ
ਕੀਫਰ ਸੁਡਲੈਂਡ ਨੇ ਅੱਗੇ ਲਿਖਿਆ, ''ਉਨ੍ਹਾਂ ਨੇ ਜੋ ਵੀ ਕੰਮ ਕੀਤਾ ਉਸਨੂੰ ਪਿਆਰ ਕੀਤਾ, ਅਤੇ ਕੋਈ ਵੀ ਇਸ ਤੋਂ ਵੱਧ ਕਦੇ ਨਹੀਂ ਮੰਗ ਸਕਦਾ ਸੀ।'' ਕੀਫਰ ਦੀ ਇਸ ਪੋਸਟ ‘ਤੇ ਪ੍ਰਸ਼ੰਸਕ ਪ੍ਰਤੀਕਿਰਿਆ ਦੇ ਰਹੇ ਹਨ। ਉਹ ਮਰਹੂਮ ਸੁਪਰਸਟਾਰ ਡੋਨਾਲਡ ਨੂੰ ਸ਼ਰਧਾਂਜਲੀ ਦੇ ਰਹੇ ਹਨ। ਡੋਨਾਲਡ ਸਦਰਲੈਂਡ ਦੀ ਭਾਰੀ ਆਵਾਜ਼, ਤਿੱਖੀਆਂ ਨੀਲੀਆਂ ਅੱਖਾਂ, ਉੱਚੇ ਕੱਦ ਅਤੇ ਸ਼ਰਾਰਤੀ ਮੁਸਕਰਾਹਟ ਵੱਲ ਹਰ ਕੋਈ ਆਕਰਸ਼ਿਤ ਸੀ। ਉਨ੍ਹਾਂ ਨੇ ਜੇਨ ਫੋਂਡਾ ਅਤੇ ਜੂਲੀ ਕ੍ਰਿਸਟੀ ਵਰਗੀਆਂ ਮਹਾਨ ਅਭਿਨੇਤਰੀਆਂ ਨਾਲ ਰੋਮਾਂਟਿਕ ਮੁੱਖ ਭੂਮਿਕਾਵਾਂ ਵੀ ਨਿਭਾਈਆਂ। 1960 ਦੇ ਦਹਾਕੇ ਵਿੱਚ ਸ਼ੁਰੂ ਹੋਏ ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ ਕਈ ਅਜੀਬ ਅਤੇ ਖ਼ਲਨਾਇਕ ਕਿਰਦਾਰ ਨਿਭਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਡੰਡਿਆਂ ਨਾਲ ਕੁੱਟਿਆ ਅਦਾਕਾਰਾ ਨੂੰ, ਕੁੱਤਿਆਂ ਨੂੰ ਖਵਾ ਦਿੱਤਾ ਅੱਧਾ ਮੂੰਹ
NEXT STORY