ਤਾਇਪੇ (ਏਪੀ) : ਤਾਇਵਾਨ ਨੇ ਕਿਹਾ ਕਿ ਉਸ ਦੇ ਤੱਟ ਕੋਲ ਚੀਨ ਦੀ ਫ਼ੌਜ ਦੇ ਅਭਿਆਸ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਦਰਜਨਾਂ ਚੀਨੀ ਜਹਾਜ਼ ਅਤੇ ਜੰਗੀ ਬੇੜੇ ਦੇਖੇ ਗਏ। ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦਾ ਕਹਿਣਾ ਹੈ ਕਿ ਉਸ ਦਾ ਇਹ ਅਭਿਆਸ ਤਾਇਵਾਨ ਦੇ ਨਵੇਂ ਰਾਸ਼ਟਰਪਤੀ ਦੇ ਉਦਘਾਟਨੀ ਭਾਸ਼ਣ ਦੇ ਜਵਾਬ ਵਿਚ ਹੈ। ਚੀਨ ਨੇ ਮੀਡੀਆ ਨੂੰ ਕਾਫ਼ੀ ਫੁਟੇਜ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਤਾਇਵਾਨ ਨੂੰ 'ਪੀਪੁਲਸ ਲਿਬਰੇਸ਼ਨ ਆਰਮੀ' ਦੇ ਫ਼ੌਜੀਆਂ ਨਾਲ ਘਿਰਿਆ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਇਕ ਨਵੇਂ ਵੀਡੀਓ ਵਿਚ 'ਐਨੀਮੇਟਿਡ' ਚੀਨੀ ਫ਼ੌਜਾਂ ਨੂੰ ਹਰ ਪਾਸਿਓਂ ਆਉਂਦੇ ਹੋਏ ਅਤੇ ਤਾਇਵਾਨ ਨੂੰ ਘਿਰਿਆ ਦਿਖਾਇਆ ਗਿਆ ਹੈ। ਤਾਇਵਾਨ ਦੀ ਆਬਾਦੀ 2.3 ਕਰੋੜ ਹੈ ਅਤੇ ਇਸ ਘਟਨਾਕ੍ਰਮ ਦੇ ਬਾਵਜੂਦ ਇਥੋਂ ਦੇ ਲੋਕਾਂ ਵਿਚ ਇਸ ਨੂੰ ਲੈ ਕੇ ਕੋਈ ਖ਼ਾਸ ਚਿੰਤਾ ਨਹੀਂ ਦਿਖਾਈ ਦੇ ਰਹੀ ਹੈ। ਤਾਇਵਾਨ ਦੀ ਸੰਸਦ ਵਿਚ ਸ਼ੁੱਕਰਵਾਰ ਨੂੰ ਅਭਿਆਨਗਤ ਉਪਾਵਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਕਾਫ਼ੀ ਵਿਵਾਦ ਹੋਇਆ, ਉਥੇ ਤਾਇਪੇ ਵਿਚ ਕਾਰੋਬਾਰ ਆਮ ਰੂਪ ਨਾਲ ਜਾਰੀ ਰਿਹਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੂੰ 49 ਜੰਗੀ ਜਹਾਜ਼ ਅਤੇ 19 ਜੰਗੀ ਬੇੜਿਆਂ ਦੇ ਨਾਲ-ਨਾਲ ਚੀਨੀ ਤੱਟ ਰੱਖਿਅਕ ਜਹਾਜ਼ਾਂ ਦੇ ਹੋਣ ਦਾ ਵੀ ਪਤਾ ਲੱਗਾ ਅਤੇ ਵੀਰਵਾਰ ਤੋਂ ਸ਼ੁੱਕਰਵਾਰ ਤਕ 24 ਘੰਟੇ ਦੀ ਮਿਆਦ ਵਿਚ 35 ਜਹਾਜ਼ਾਂ ਨੇ ਤਾਇਵਾਨ ਦੇ ਸਮੁੰਦਰੀ ਇਲਾਕੇ ਵਿਚ ਉਡਾਣ ਭਰੀ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਇਹ ਦੋਵੇਂ ਧਿਰਾਂ ਦੇ ਵਿਚਾਲੇ ਦੀ ਅਸਲ ਸਰਹੱਦ ਹੈ। ਸਮੁੰਦਰੀ ਅਤੇ ਤੱਟ ਰੱਖਿਅਕ ਬੇੜਿਆਂ, ਹਵਾਈ ਅਤੇ ਜ਼ਮੀਨ ਅਧਾਰਤ ਮਿਜ਼ਾਈਲ ਇਕਾਈਆਂ ਨੂੰ ਖ਼ਾਸ ਤੌਰ 'ਤੇ ਤਾਇਵਾਨ ਦੇ ਕੰਟਰੋਲ ਵਾਲੇ ਕਿਨਮੇਨ ਅਤੇ ਮਾਤਸੁ ਟਾਪੂ ਦੇ ਆਲੇ-ਦੁਆਲੇ ਅਲਰਟ 'ਤੇ ਰੱਖਿਆ ਗਿਆ ਹੈ। ਤਾਇਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਵੀਰਵਾਰ ਨੂੰ ਰਾਜਧਾਨੀ ਤਾਇਪੇ ਦੇ ਦੱਖਣ ਵਿਚ ਤਾਓਯੁਆਨ ਵਿਚ ਇਕ ਨੇਵੀ ਦੇ ਅੱਡੇ ਦਾ ਦੌਰਾ ਕੀਤਾ ਅਤੇ ਫ਼ੌਜੀਆਂ ਤੇ ਉੱਚ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ, ''ਅਸੀਂ ਬਾਹਰੀਆਂ ਚੁਣੌਤੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਆਜ਼ਾਦੀ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਬਣਾਏ ਰੱਖਾਂਗੇ।''
ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ
ਇਸ ਤੋਂ ਪਹਿਲਾਂ ਲਾਏ ਨੇ ਸੋਮਵਾਰ ਨੂੰ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਸੀ ਕਿ ਤਾਇਵਾਨ ਇਕ ਸੁਤੰਤਰ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ, ਜਿਸ ਵਿਚ ਪ੍ਰਭੂਸੱਤਾ ਲੋਕਾਂ ਦੇ ਹੱਥਾਂ ਵਿਚ ਹੈ। ਉਨ੍ਹਾਂ ਨਾਲ ਹੀ ਬੀਜਿੰਗ ਤੋਂ ਆਪਣੀ ਫ਼ੌਜੀ ਧਮਕੀ ਨੂੰ ਰੋਕਣ ਲਈ ਕਿਹਾ ਸੀ। ਉਥੇ ਚੀਨ ਦੀ ਫ਼ੌਜ ਨੇ ਕਿਹਾ ਕਿ ਤਾਇਵਾਨ ਦੇ ਆਸਪਾਸ ਉਸ ਦਾ ਦੋ ਦਿਨਾਂ ਅਭਿਆਸ ਆਜ਼ਾਦੀ ਚਾਹੁਣ ਵਾਲੀਆਂ ਵੱਖਵਾਦੀ ਤਾਕਤਾਂ ਲਈ ਸਜ਼ਾ ਦੇ ਸਮਾਨ ਹੈ। ਚੀਨ ਵਿਚ ਤਾਇਵਾਨ ਮਾਮਲਿਆਂ ਦੇ ਦਫ਼ਤਰ ਦੇ ਬੁਲਾਰੇ ਚੇਨ ਬਿਨਹੁਆ ਨੇ ਵੀਰਵਾਰ ਰਾਤ ਇਕ ਬਿਆਨ ਵਿਚ ਕਿਹਾ, ''ਤਾਇਵਾਨ ਦੇ ਨੇਤਾ ਨੇ ਅਹੁਦਾ ਸੰਭਾਲਦੇ ਹੀ ਇਕ-ਚੀਨ ਸਿਧਾਂਤ ਦੀ ਚੁਣੌਤੀ ਦਿੱਤੀ ਅਤੇ ਖੁੱਲ੍ਹੇਆਮ ਦੋ-ਰਾਸ਼ਟਰ ਸਿਧਾਂਤ 'ਤੇ ਗੱਲਬਾਤ ਕੀਤੀ। 'ਇਕ-ਚੀਨ ਸਿਧਾਂਤ' ਮੁਤਾਬਕ ਚੀਨ ਸਿਰਫ ਇਕ ਹੈ ਅਤੇ ਕਮਿਊਨਿਸਟ ਪਾਰਟੀ ਦੇ ਸ਼ਾਸਨ ਤਹਿਤ ਤਾਇਵਾਨ ਵੀ ਚੀਨ ਦਾ ਹਿੱਸਾ ਹੈ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਨੂੰ ਮੁੱਖ ਭੂਮੀ ਨਾਲ ਜੋੜਿਆ ਜਾਣਾ ਚਾਹੀਦਾ ਹੈ ਭਲੇ ਹੀ ਇਸ ਲਈ ਤਾਕਤ ਦੀ ਵਰਤੋਂ ਕਰਨੀ ਪਵੇ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਇਸੀ ਹੈਲੀਕਾਪਟਰ ਕਰੈਸ਼ ਮਾਮਲਾ, ਜਾਂਚ ਟੀਮ ਨੇ ਕੀਤਾ ਅਹਿਮ ਖੁਲਾਸਾ
NEXT STORY