ਫਿਲੌਰ (ਮੁਨੀਸ਼)- ਹਿਮਾਚਲ 'ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ 'ਤੇ ਉੱਥੋਂ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਹਮਲਿਆਂ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਪਤੀ ਲਖਵਿੰਦਰ ਲੱਖੂ ਅਤੇ ਉਸ ਦੇ 4 ਰਿਸ਼ਤੇਦਾਰਾਂ 'ਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ।

ਲੱਖੂ ਨੇ ਦੱਸਿਆ ਕਿ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰਕੇ ਉਹ ਸੜਕ 'ਤੇ ਹੀ ਰੁਕੇ ਸਨ ਅਤੇ ਕਰੀਬ ਤੜਕੇ ਤਿੰਨ ਵਜੇ 12 ਵਿਅਕਤੀ ਅਤੇ ਤਿੰਨ ਔਰਤਾਂ ਵੱਲੋਂ ਉਨ੍ਹਾਂ 'ਤੇ ਹਮਲਾ ਬੋਲਦਿਆਂ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦੀ 2 ਹਿੱਸਿਆ ਤੋਂ ਬਾਂਹ ਟੁੱਟ ਗਈ ਅਤੇ ਉਸ ਦੇ ਸਾਥੀਆਂ ਵਿਚੋਂ ਇਕ ਦੇ ਸਿਰ 'ਚ ਅਤੇ ਇਕ ਦੇ ਮੋਢੇ 'ਤੇ ਦਾਤ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਦਾ ਦਾਅਵਾ, ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋਵੇਗਾ ਵੱਡਾ ਫੇਰਬਦਲ

ਲੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਖੱਡ 'ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਅਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਸ ਬੁਲਾਈ। ਉਨ੍ਹਾਂ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ 'ਤੇ ਹੋ ਰਹੇ ਹਮਲੇ ਦਾ ਅੱਜ ਇਹ 4 ਕੇਸ ਸਾਡੇ ਕੋਲ ਆਇਆ ਹੈ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਸ ਕਰਮਚਾਰੀਆਂ ਨੇ ਵੀ ਸਾਨੂੰ ਡਰਾ ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਅਤੇ ਆਪਣੀ ਲਿਖੀ ਹੋਈ ਲਿਖਤ 'ਤੇ ਸਾਡੇ ਕੋਲੋਂ ਦਸਤਖ਼ਤ ਕਰਵਾ ਕੇ ਕੇਸ ਰਫ਼ਾ-ਦਫ਼ਾ ਕਰਨ ਦਾ ਆਖ ਸਾਡੇ ਕੋਲੋਂ ਪੈਸੈ ਵੀ ਵਸੂਲੇ, ਜਿਸ ਮਗਰੋਂ ਅਸੀਂ 8500 ਰੁਪਏ ਖ਼ਰਚ ਕਰਕੇ ਗੱਡੀ ਟੋਹ ਕਰਕੇ ਆਪਣੇ ਘਰ ਪਹੁੰਚੇ ਅਤੇ ਗੱਡੀ ਵਿਚ ਰੱਖੇ 20 ਹਜ਼ਾਰ ਰੁਪਏ ਵੀ ਗ਼ਾਇਬ ਸਨ।
ਇਹ ਵੀ ਪੜ੍ਹੋ- ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐੱਨ. ਆਰ. ਆਈ. ਜੋੜੇ 'ਤੇ ਹੋਏ ਹਮਲੇ ਦੇ ਸਬੰਧ 'ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਸੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਪਰ ਇਸ ਦੇ ਬਾਵਜੂਦ ਵੀ ਹਿਮਾਚਲ 'ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੁੱਤਰਾਂ ਨਾਲ ਮਿਲ ਵਿਧਵਾ ਔਰਤ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਸੂਹਾ 'ਚ ਵੱਡਾ ਹਾਦਸਾ, ਬੇਕਾਬੂ ਟਰੱਕ ਦੁਕਾਨਾਂ 'ਚ ਵੜਿਆ, ਇਕ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY