ਜਲੰਧਰ- ਜਲੰਧਰ ਦੀ ਜ਼ਿਮਨੀ ਚੋਣ ਵਿਚਾਲੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਹਿਮ ਬਿਆਨ ਦਿੰਦੇ ਹੋਏ ਕਿਹਾ ਕਿ ਜਲੰਧਰ ਵੈਸਟ ਹਲਕਾ ਨਸ਼ੇ ਅਤੇ ਸੱਟਾ ਦਾ ਅੱਡਾ ਬਣਦਾ ਜਾ ਰਿਹਾ ਹੈ। ਉਨ੍ਹਾਂ ਸ਼ੀਤਲ ਅੰਗੁਰਾਲ, ਰਿੰਕੂ ਅਤੇ ਸੱਤਾ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਭਾਜਪਾ ਸਭ ਗੈਰ-ਸੰਵਿਧਾਨਕ ਕਰ ਰਹੀ ਹੈ। ਜਿਸ ਵਿਅਕਤੀ ਨੇ ਆਪ੍ਰੇਸ਼ਨ ਲੋਟਸ ਦੇ ਦੋਸ਼ ਲਾਏ, ਅੱਜ ਉਹੀ ਸ਼ੀਤਲ ਅੰਗਰਾਲ ਉਨ੍ਹਾਂ ਦਾ ਉਮੀਦਵਾਰ ਹੈ। ਉਨ੍ਹਾਂ ਲੀਡਰਾਂ ’ਤੇ ਪੈਸੇ ਖਾਤਿਰ ਵਿਕਣ ਦੇ ਵੀ ਦੋਸ਼ ਲਾਏ। ਬਾਜਵਾ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਵੇਗਾ।
ਇਹ ਵੀ ਪੜ੍ਹੋ- NRI ਜੋੜੇ ਤੋਂ ਬਾਅਦ ਹੁਣ ਪੰਜਾਬ ਤੋਂ ਮਣੀਕਰਨ ਸਾਹਿਬ ਗਏ ਨੌਜਵਾਨਾਂ 'ਤੇ ਜਾਨਲੇਵਾ ਹਮਲਾ
'ਜਗ ਬਾਣੀ' ਨਾਲ ਕੀਤੀ ਗਈ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਲੰਧਰ ਵੈਸਟ ਵਿਚ ਸਭ ਤੋਂ ਵੱਧ ਦੜੇ ਅਤੇ ਨਸ਼ੇ ਦਾ ਕੰਮ ਹੈ। ਇਥੋਂ ਦੀ ਸਿਆਸਤ ਜ਼ਿਆਦਾਤਰ ਸੈਂਟਰਲ ਜੇਲ੍ਹ ਜਲੰਧਰ ਤੋਂ ਚਲਦੀ ਹੈ, ਜੋ ਗੈਂਗਸਟਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਜੋ 2 ਉਮੀਦਵਾਰ ਹਨ ਇਸ ਵੇਲੇ, ਇਕ ਐੱਮ. ਪੀ. ਰਿਹਾ ਅਤੇ ਇਕ ਐੱਮ. ਐੱਲ. ਏ., ਇਨ੍ਹਾਂ ਬਾਰੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰਕੇ ਵੇਖ ਲਓ, ਉਹ ਤਾਂ ਖ਼ੁਦ ਹੈਰਾਨ ਹਨ ਕਿ ਭਾਜਪਾ ਨੂੰ ਇਨ੍ਹਾਂ ਤੋਂ ਇਲਾਵਾ ਕੋਈ ਉਮੀਦਵਾਰ ਨਹੀਂ ਲੱਭਿਆ। ਮੈਂ ਜਲੰਧਰ ਦੇ ਵੋਟਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿ ਜਿਸ ਆਦਮੀ ਨੇ ਪਹਿਲਾਂ ਕਾਂਗਰਸ ਛੱਡੀ ਤੇ 'ਆਪ' ਵਿਚ ਸ਼ਾਮਲ ਹੋਇਆ। ਪਹਿਲੀ ਵਾਰ ਮੈਂ ਵੇਖਿਆ ਕਿ ਇਕ ਸੀਟਿੰਗ ਐੱਮ. ਪੀ. ਹੋਵੇ, ਮੁੜ ਉਮੀਦਵਾਰ ਐਲਾਨ ਦਿੱਤਾ ਗਿਆ ਹੋਵੇ ਅਤੇ ਫਿਰ ਉਹ ਆਪਣੀ ਸੀਟ ਛੱਡ ਕੇ ਪੈਸੇ ਲੈ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੋਵੇ, ਉਸ ਨੂੰ ਲੋਕਾਂ ਨੇ ਵੱਡੇ ਫਰਕ ਨਾਲ ਹਰਾ ਦਿੱਤਾ।
ਭਾਜਪਾ ਬਾਰੇ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਹਰ ਉਮੀਦਵਾਰ ਨੂੰ 12 ਕਰੋੜ ਰੁਪਏ ਦਿੱਤਾ ਹੈ। ਭਾਜਪਾ ਨੇ ਕੀ ਉਮੀਦਵਾਰ ਐਲਾਨਣ ਸਮੇਂ ਇਕ ਵਾਰ ਵੀ ਨਹੀਂ ਸੋਚਿਆ ਆਹ ਕਿਸ ਤਰ੍ਹਾਂ ਦੇ ਉਮੀਦਵਾਰ ਲੈ ਆਂਦੇ। ਜਾਖੜ ਸਾਹਿਬ ਤਾਂ ਬੜੇ ਅਸੂਲਾਂ ਦੀ ਗੱਲ ਕਰਦੇ ਹਨ ਪਰ ਜਦੋਂ ਜਲੰਧਰ ਤੋਂ ਇਨ੍ਹਾਂ ਨੂੰ ਉਮੀਦਵਾਰ ਬਣਾਇਆ ਤਾਂ ਤੁਸੀਂ ਇਕ ਵਾਰ ਤਾਂ ਸੋਚ ਲੈਂਦੇ। ਇਕ ਸਮਾਂ ਸੀ ਜਦ ਭਾਰਤ ਆਜ਼ਾਦ ਹੋਇਆ ਤਾਂ ਜਲੰਧਰ ਸੂਬੇ ਦੀ ਕੁਝ ਦੇਰ ਲਈ ਰਾਜਧਾਨੀ ਵੀ ਰਿਹਾ। ਛੋਟਾ ਸ਼ਹਿਰ ਸੀ ਅਤੇ ਕਾਫ਼ੀ ਸਾਫ਼-ਸੁਥਰਾ ਸੀ ਪਰ ਅੱਜ ਇਹ ਤਾਂ ਰਹਿਣ ਦੇ ਕਾਬਿਲ ਵੀ ਨਹੀਂ ਰਿਹਾ। ਸ਼ਹਿਰ ਵਿਚ ਅੱਜ ਗੰਦਗੀ, ਨਸ਼ਾ ਅਤੇ ਗੁੰਡਾਗਰਦੀ ਵਧੀ ਪਈ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਇਥੇ ਕਾਂਗਰਸ ਨੇ ਜ਼ਿਮਨੀ ਚੋਣ ਲਈ ਇਕ ਬਿਹਤਰੀਨ ਤੇ ਔਰਤ ਉਮੀਦਵਾਰ ਮੈਦਾਨ ਵਿਚ ਉਤਾਰੀ ਹੈ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਦਾ ਦਾਅਵਾ, ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋਵੇਗਾ ਵੱਡਾ ਫੇਰਬਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟੈਕਸੀ ਖੋਹਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਖੋਹੀ ਹੋਈ ਕਾਰ ਵੀ ਬਰਾਮਦ
NEXT STORY