ਕੋਲੰਬੋ (ਏਜੰਸੀ)— ਸ਼ੀ੍ਰਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਸਾਡਾ ਪੂਰਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅੱਤਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਖਾਤਮੇ ਲਈ ਅਸੀਂ ਪਾਕਿਸਤਾਨ ਦੀ ਮਦਦ ਲਵਾਂਗੇ। ਉਨ੍ਹਾਂ ਨੇ ਇਹ ਗੱਲ ਕੋਲੰਬੋ ਵਿਚ ਚਰਚਾਂ ਅਤੇ ਹੋਟਲਾਂ 'ਤੇ ਈਸਟਰ ਸੰਡੇ ਨੂੰ ਹੋਏ ਆਤਮਘਾਤੀ ਹਮਲਿਆਂ ਸਬੰਧੀ ਇਕ ਸਮਾਚਾਰ ਏਜੰਸੀ ਦੇ ਪੁੱਛੇ ਗਏ ਸਵਾਲਾਂ ਵਿਚ ਕਹੀ। ਇਸ ਹਮਲੇ ਵਿਚ ਕਰੀਬ 45 ਬੱਚਿਆਂ ਸਮੇਤ 253 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ। ਮਰਨ ਵਾਲਿਆਂ ਵਿਚ 11 ਭਾਰਤੀ ਵੀ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 76 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਨ੍ਹਾਂ ਵਿਚ 9 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ।
ਵਿਕਰਮਸਿੰਘੇ ਨੇ ਸ਼੍ਰੀਲੰਕਾ ਵਿਚ ਇਸਲਾਮੀ ਅੱਤਵਾਦ ਦੇ ਪੈਦਾ ਹੋਣ, ਭਾਰਤ ਨਾਲ ਖੁਫੀਆ ਜਾਣਕਾਰੀ ਸ਼ੇਅਰ ਕਰਨ ਅਤੇ ਕੋਲੰਬੋ ਦੇ ਇਸਲਾਮਾਬਾਦ ਦੇ ਨਾਲ ਸੰਬੰਧਾਂ 'ਤੇ ਵੀ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਮੈਂ ਇਸ ਦੁੱਖਦਾਈ ਘਟਨਾ ਵਿਚ ਦੋਹਾਂ ਦੇਸ਼ਾਂ ਵਿਚਾਲੇ ਮੌਜੂਦ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਅਤੇ ਸਹਿਯੋਗ ਵਧਾਉਣ ਦੇ ਰੂਪ ਵਿਚ ਦੇਖਦਾ ਹਾਂ। ਅੱਤਵਾਦ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਵਿਕਰਮਸਿੰਘੇ ਨੇ ਕਿਹਾ ਕਿ ਹਾਲਾਂਕਿ ਅਸੀਂ ਵਿਦੇਸ਼ੀ ਲਿੰਕ ਦੀ ਸੰਭਾਵਨਾ ਦੀ ਜਾਂਚ ਕਰ ਰਹੇ ਹਾਂ, ਹਾਲੇ ਤੱਕ ਕਿਸੇ ਵੀ ਦੇਸ਼ ਨੇ ਇਨ੍ਹਾਂ ਅੱਤਵਾਦੀਆਂ ਨੂੰ ਸਮਰਥਨ ਦੇਣ ਦਾ ਕੋਈ ਸਬੂਤ ਨਹੀਂ ਦਿੱਤਾ। ਸਾਡੇ ਖੇਤਰ ਵਿਚ ਆਉਣ ਵਾਲੇ ਸਾਰੇ ਦੇਸ਼ ਅਜਿਹੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ।
ਭਾਰਤ ਸਾਰੇ ਦੇਸ਼ਾਂ ਵਿਚ ਗਲੋਬਲ ਅੱਤਵਾਦ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੀ ਖੁਫੀਆ ਏਜੰਸੀ ਨੇ ਆਪਣੇ ਸਾਥੀਆਂ ਨਾਲ ਕੰਮ ਕੀਤਾ ਹੈ ਪਰ ਅਜਿਹਾ ਪਹਿਲੀ ਵਾਰ ਹੈ ਜਦੋਂ ਗਲੋਬਲ ਅੱਤਵਾਦ ਨੇ ਸ਼੍ਰੀਲੰਕਾ ਨੂੰ ਦਹਿਲਾ ਦਿੱਤਾ ਹੈ। ਇਹ ਸਾਡੇ ਲਈ ਇਕ ਨਵਾਂ ਅਨੁਭਵ ਹੈ। ਅਸੀਂ ਸਾਰੇ ਅਪਰਾਧੀਆਂ ਨੂੰ ਫੜਨ ਲਈ ਆਪਣੇ ਕੌਮਾਂਤਰੀ ਸਾਥੀਆਂ ਨਾਲ ਮਿਲ ਕੇ ਕੰਮ ਕਰਾਂਗੇ। ਪੀ.ਐੱਮ. ਵਿਕਰਮਸਿੰਘੇ ਨੇ ਕਿਹਾ ਕਿ ਆਤਮਘਾਤੀ ਬੰਬ ਧਮਾਕੇ ਹੁਣ ਸਿਰਫ ਐੱਲ.ਟੀ.ਟੀ.ਈ. ਦਾ ਟਰੇਡਮਾਰਕ ਨਹੀਂ ਹੈ।
ਵਿਕਰਮਸਿੰਘੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਤੌਰ 'ਤੇ ਇਸ ਹਮਲੇ ਦੇ ਪਿੱਛੇ ਅੱਤਵਾਦੀਆਂ ਨਾਲ ਨਜਿੱਠਣ ਲਈ ਭਾਰਤ ਦੇ ਸਮਰਥਨ ਦੇ ਵਾਅਦੇ ਦਾ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ ਇਹ ਹਮਲਾ ਸਾਡੇ ਸਭ ਤੋਂ ਨੇੜਲੇ ਗੁਆਂਢੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਵੀ ਚਿੰਤਾ ਦਾ ਕਾਰਨ ਹੈ। ਭਾਰਤ ਦੀਆਂ ਸ਼ੁੱਭਕਾਮਨਾਵਾਂ ਅਤੇ ਸਮਰਥਨ ਐੱਲ.ਟੀ.ਟੀ.ਈ. ਨੂੰ ਹਰਾਉਣ ਵਿਚ ਮਹੱਤਵਪੂਰਣ ਕਾਰਕ ਰਿਹਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਖੇਤਰ ਵਿਚੋਂ ਅੱਤਵਾਦ ਨੂੰ ਜੜੋਂ ਖਤਮ ਕਰਨ ਲਈ ਖੁਫੀਆ ਜਾਣਕਾਰੀ ਸਾਂਝੀ ਕਰ ਰਿਹਾ ਹੈ।
ਸਿਨਸਿਨਾਟੀ 'ਚ ਸਿੱਖੀ ਪ੍ਰਤੀ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ
NEXT STORY