ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਰਮਜ਼ਾਨ ਨਾਲ ਸਬੰਧਤ ਕਾਨੂੰਨ ਦੀ ਉਲੰਘਣਾ ਕਰਕੇ ਹਿੰਦੂਆਂ ਨੂੰ ਕਥਿਤ ਤੌਰ 'ਤੇ ਤੰਗ ਕਰਨ ਦੇ ਦੋਸ਼ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ। ਮੀਡੀਆ 'ਚ ਛਪੀ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰਾਂ ਅਨੁਸਾਰ ਮੁਅੱਤਲ ਕੀਤੇ ਗਏ ਅਧਿਕਾਰੀ 'ਤੇ ਰਮਜ਼ਾਨ ਦੇ ਮਹੀਨੇ ਦੌਰਾਨ ਜਨਤਕ ਤੌਰ 'ਤੇ ਖਾਣ-ਪੀਣ 'ਤੇ ਪਾਬੰਦੀ ਨਾਲ ਸਬੰਧਤ ਕਾਨੂੰਨ ਦੀ "ਉਲੰਘਣਾ" ਕਰਨ ਲਈ ਹਿੰਦੂਆਂ ਨੂੰ ਪਰੇਸ਼ਾਨ ਕਰਨ, ਹਮਲਾ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋ : ਆਟਾ ਖ਼ਰੀਦਣ ਲਈ ਲਾਈਨਾਂ 'ਚ ਲੱਗੇ ਸੀ ਲੋਕ, ਪਾਕਿਸਤਾਨ 'ਚ ਚਾਰ ਬਜ਼ੁਰਗਾਂ ਦੀ ਹੋਈ ਮੌਤ
ਐਕਸਪ੍ਰੈਸ ਟ੍ਰਿਬਿਊਨ ਨੇ ਰਿਪੋਰਟ ਦਿੱਤੀ ਕਿ ਘੋਟਕੀ ਜ਼ਿਲ੍ਹੇ ਦੇ ਖਾਨਪੁਰ ਥਾਣੇ ਦੇ ਐਸਐਚਓ ਕਾਬਿਲ ਭਯੋ ਨੇ ਕੁਝ ਦੁਕਾਨਦਾਰਾਂ, ਜਿਨ੍ਹਾਂ ਵਿੱਚ ਹਿੰਦੂ ਪੁਰਸ਼ ਵੀ ਸ਼ਾਮਲ ਸਨ, ਜੋ ਕਥਿਤ ਤੌਰ 'ਤੇ ਗਾਹਕਾਂ ਲਈ ਬਿਰਯਾਨੀ ਤਿਆਰ ਕਰ ਰਹੇ ਸਨ, ਨੂੰ ਡੰਡੇ ਨਾਲ ਮਾਰਿਆ। ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੇ ਕਿਹਾ, “ਮੈਂ ਸਹੁੰ ਖਾਂਦਾ ਹਾਂ ਕਿ ਮੈਂ ਹਿੰਦੂ ਭਾਈਚਾਰੇ ਨਾਲ ਸਬੰਧਤ ਹਾਂ। ਅਸੀਂ ਰਮਜ਼ਾਨ ਦੌਰਾਨ ਆਪਣੇ ਸਥਾਨ 'ਤੇ ਬਿਠਾ ਕੇ ਲੋਕਾਂ ਨੂੰ ਭੋਜਨ ਨਹੀਂ ਪਰੋਸਦੇ।'' ਹਾਲਾਂਕਿ, ਐਸਐਚਓ ਨੇ ਜਨਤਕ ਤੌਰ 'ਤੇ ਹਿੰਦੂ ਰੈਸਟੋਰੈਂਟ ਦੇ ਮਾਲਕ ਨੂੰ ਆਪਣੇ ਪਵਿੱਤਰ ਗ੍ਰੰਥ ਦੀ ਸਹੁੰ ਚੁੱਕਣ ਲਈ ਮਜਬੂਰ ਕੀਤਾ। ਪੁਲਿਸ ਅਧਿਕਾਰੀ ਨੇ ਕੁੱਟਮਾਰ ਕੀਤੀ ਅਤੇ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਘਟਨਾ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ, ਸਿੰਧ ਮਨੁੱਖੀ ਅਧਿਕਾਰ ਕਮਿਸ਼ਨ (ਐਸਐਚਆਰਸੀ) ਨੇ ਇਸ ਦਾ ਨੋਟਿਸ ਲਿਆ ਅਤੇ ਸੁਕਰ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਅਤੇ ਘੋਟਕੀ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਨੂੰ ਪੁਲਿਸ ਵਿਰੁੱਧ ਕਾਰਵਾਈ ਕਰਨ ਲਈ ਪੱਤਰ ਲਿਖਿਆ। ਅਧਿਕਾਰੀ ਐਸਐਚਆਰਸੀ ਦੇ ਚੇਅਰਮੈਨ ਇਕਬਾਲ ਡੇਥੋ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਐਸਐਚਓ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਸ਼ਮੀਰ 'ਤੇ ਚਰਚਾ ਬਰਦਾਸ਼ਤ ਨਹੀਂ ਕਰ ਸਕੇ ਪਾਕਿਸਤਾਨੀ, ਕਸ਼ਮੀਰੀ ਨੌਜਵਾਨਾਂ ਨੇ ਕਰਵਾ ਦਿੱਤੀ ਬੋਲਤੀ ਬੰਦ(Video)
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬ੍ਰਿਟਿਸ਼ PM ਸੁਨਕ ਦਾ ਅਹਿਮ ਕਦਮ, ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ 'ਮੁਹਿੰਮ' ਕੀਤੀ ਸ਼ੁਰੂ
NEXT STORY