ਨਵੀਂ ਦਿੱਲੀ - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਨੈਸ਼ਨਲ ਪ੍ਰੈੱਸ ਕਲੱਬ 'ਚ ਕਸ਼ਮੀਰ 'ਤੇ ਇਕ ਚਰਚਾ 'ਚ ਵਾਰ-ਵਾਰ ਵਿਘਨ ਪਾਉਣ 'ਤੇ ਛੇ ਵੱਖਵਾਦੀ ਸਮਰਥਕਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਵੀਰਵਾਰ ਨੂੰ 'ਕਸ਼ਮੀਰ:ਉਥਲ-ਪੁਥਲ ਤੋਂ ਬਦਲਾਵ ਤੱਕ' ਵਿਸ਼ੇ 'ਤੇ ਇੱਕ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਦਾ ਸੰਚਾਲਨ ਹੁਨ ਕਿਮ ਨੇ ਕੀਤਾ ਅਤੇ ਜੰਮੂ-ਕਸ਼ਮੀਰ ਵਰਕਰਜ਼ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਅਤੇ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਤੌਸੀਫ ਰੈਨਾ ਨੇ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਪਸ਼ਤੂਨ ਕਾਰਕੁਨ ਨੇ UNHRC 'ਚ ਪਾਕਿਸਤਾਨ ਦਾ ਕੀਤਾ ਪਰਦਾਫਾਸ਼, TTP ਨਾਲ ਸਬੰਧਾਂ 'ਤੇ ਕੀਤਾ
ਜਦੋਂ ਵੱਖਵਾਦੀ ਸਮਰਥਕਾਂ ਨੂੰ ਕਮਰੇ ਤੋਂ ਬਾਹਰ ਕੱਢਿਆ ਗਿਆ ਤਾਂ ਜੁਨੈਦ ਨੇ ਕਿਹਾ, ''ਅੱਜ ਸਾਰਿਆਂ ਨੇ ਤੁਹਾਡਾ ਅਸਲੀ ਚਿਹਰਾ ਦੇਖ ਲਿਆ ਹੈ। ਅਸੀਂ ਕਸ਼ਮੀਰ ਵਿੱਚ ਜੋ ਦੇਖਿਆ ਹੈ, ਉਹ ਅੱਜ ਵਾਸ਼ਿੰਗਟਨ ਵਿੱਚ ਵੀ ਦੇਖਿਆ ਹੈ ਅਤੇ ਦੁਨੀਆ ਨੂੰ ਇਹ ਦਿਖਾਉਣ ਲਈ ਤੁਹਾਡਾ ਧੰਨਵਾਦ ਹੈ ਕਿ ਇਹ ਲੋਕ ਕਿੰਨੇ ਬੇਰਹਿਮ ਅਤੇ ਅਸਹਿਣਸ਼ੀਲ ਹਨ। ਵੱਖਵਾਦੀ ਸਮਰਥਕਾਂ ਨੇ ਚਰਚਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਜੁਨੈਦ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕਸ਼ਮੀਰ ਹੁਰਿਅਤ ਨੇਤਾ ਜੇਲ੍ਹ ਵਿਚ ਕਿਉਂ ਹਨ ਉਸੇ ਵੇਲੇ ਵੱਖਵਾਦੀਆਂ ਸਮਰਥਕਾਂ ਨੇ ਚਰਚਾ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਜੁਨੈਦ ਨੇ ਕਿਹਾ, “ਉਹ (ਹੁਰੀਅਤ ਆਗੂ) ਆਪਣੀਆਂ ਗਲਤੀਆਂ ਕਾਰਨ ਜੇਲ੍ਹ ਵਿੱਚ ਹਨ।
ਉਨ੍ਹਾਂ ਨੇ ਆਪਣੇ ਸਵਾਰਥਾਂ ਅਤੇ ਲਾਭਾਂ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਉਹ ਸਾਡੀ ਆਰਥਿਕਤਾ ਨੂੰ ਬਰਬਾਦ ਕਰ ਰਹੇ ਸਨ। ਉਹ ਅੱਤਵਾਦ ਦੀ ਵਡਿਆਈ ਕਰ ਰਹੇ ਸਨ। ਉਹ ਆਪਣੇ ਨਫ਼ਰਤ ਭਰੇ ਭਾਸ਼ਣ ਕਾਰਨ ਜੇਲ੍ਹ ਵਿੱਚ ਹੈ। ਉਹ ਆਪਣੇ ਯੁੱਧ ਅਪਰਾਧਾਂ ਕਾਰਨ ਜੇਲ੍ਹ ਵਿੱਚ ਹਨ।” ਵੱਖਵਾਦੀ ਸਮਰਥਕਾਂ ਦੁਆਰਾ ਪ੍ਰੋਗਰਾਮ ਵਿੱਚ ਵਿਘਨ ਦਾ ਹਵਾਲਾ ਦਿੰਦੇ ਹੋਏ, ਰੈਨਾ ਨੇ ਕਿਹਾ ਕਿ ਕਈ ਸਾਲਾਂ ਤੋਂ ਪਾਕਿਸਤਾਨ-ਪ੍ਰਾਯੋਜਿਤ ਵੱਖਵਾਦੀ ਜੰਮੂ-ਕਸ਼ਮੀਰ ਵਿੱਚ ਇਹੀ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਵਧੀ ਮੁਸੀਬਤ, IMF ਨੇ ਕਰਜ਼ੇ ਲਈ ਰੱਖੀਆਂ ਸਖ਼ਤ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਈਰਾਨ 'ਚ ਤਿੰਨ ਸਾਲਾਂ ਤੋਂ ਫਸੇ 5 ਭਾਰਤੀ ਅੱਜ ਪਰਤਣਗੇ ਵਤਨ, ਬਿਨਾਂ ਦੋਸ਼ 403 ਦਿਨ ਹਿਰਾਸਤ 'ਚ ਵੀ ਰਹੇ
NEXT STORY