ਇੰਟਰਨੈਸ਼ਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਹੋਏ ਜਾਨਲੇਵਾ ਹਮਲੇ 'ਤੇ ਸਾਬਕਾ ਕ੍ਰਿਕਟਰ ਸ਼ੋਏਬ ਅਖ਼ਤਰ ਨੇ ਚਿੰਤਾ ਜਤਾਈ ਹੈ। ਇਮਰਾਨ ਖ਼ਾਨ 'ਤੇ ਹੋਏ ਹਮਲੇ ਦੀ ਵੀਡੀਓ ਟਵਿਟਰ 'ਤੇ ਸਾਂਝੀ ਕਰਦਿਆਂ ਸ਼ੋਏਬ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦੇ ਪੈਰ 'ਤੇ ਗੋਲੀ ਲੱਗੀ ਹੈ ਤੇ ਅੱਲ੍ਹਾ ਦਾ ਸ਼ੁਕਰ ਹੈ ਕਿ ਉਹ ਠੀਕ ਹਨ।
ਉਨ੍ਹਾਂ ਇਮਰਾਨ ਖਾਨ ਦੀ ਤੰਦਰੁਸਤੀ ਦੀ ਦੁਆ ਮੰਗਦਿਆਂ ਕਿਹਾ ਕਿ ਉਹ ਹੋਰ ਬੁਰੀਆਂ ਖ਼ਬਰਾਂ ਸੁਣਨ ਲਈ ਤਿਆਰ ਨਹੀਂ ਹਨ। ਕੁੱਝ ਦੇਰ ਪਹਿਲਾਂ ਪਾਕਿਸਤਾਨੀ ਪੱਤਰਕਾਰ ਦੇ ਹੋਏ ਕਤਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇਸ਼ ਦੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕੀਤੀ।
ਇਹ ਖ਼ਬਰ ਵੀ ਪੜ੍ਹੋ - ਇਮਰਾਨ ਖ਼ਾਨ ਦੀ ਰੈਲੀ ’ਚ ਗੋਲ਼ੀਆਂ ਚੱਲਣ ਨਾਲ 1 ਦੀ ਮੌਤ, PM ਸ਼ਾਹਬਾਜ਼ ਨੇ ਜਾਂਚ ਦੇ ਦਿੱਤੇ ਹੁਕਮ
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਤੇ ਡਰਾਮੇਬਾਜ਼ੀ ਬਹੁਤ ਹੋ ਗਈ ਤੇ ਹੁਣ ਕਿਸੇ ਸਿੱਟੇ 'ਤੇ ਪਹੁੰਚਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਨੂੰ ਸੰਜੀਦਗੀ ਨਾਲ ਲੈਂਦਿਆਂ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ੋਇਬ ਅਖ਼ਤਰ ਨੇ ਇਸ ਹਮਲੇ ਦੀ ਸਖ਼ਤ ਨਖੇਧੀ ਕੀਤੀ।
ਪਾਕਿ : ਇਮਰਾਨ ਖਾਨ ਨੇ ਹਮਲੇ ਮਗਰੋਂ ਦਿੱਤੀ ਪਹਿਲੀ ਪ੍ਰਤੀਕਿਰਿਆ
NEXT STORY