ਪੋਡਗੋਰਿਕਾ : ਪੱਛਮੀ ਮੋਂਟੇਨੇਗਰੋ ਸ਼ਹਿਰ ਵਿਚ ਇਕ ਬਾਰ 'ਚ ਹੋਈ ਲੜਾਈ ਤੋਂ ਬਾਅਦ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਲਈ ਪੁਲਸ ਨੇ ਪੋਡਗੋਰਿਕਾ ਤੋਂ ਕਰੀਬ 30 ਕਿਲੋਮੀਟਰ ਦੂਰ ਸੇਟਿਨਜੇ 'ਚ ਗੋਲੀਬਾਰੀ ਕਰਨ ਵਾਲੇ ਦੀ ਭਾਲ ਲਈ ਵਿਸ਼ੇਸ਼ ਟੀਮ ਭੇਜੀ ਗਈ ਹੈ। ਇਸ ਦੇ ਨਾਲ ਹੀ ਪੁਲਸ ਨੇ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੀਆਂ ਸੜਕਾਂ 'ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ 45 ਸਾਲਾ ਅਕੋ ਮਾਰਟਿਨੋਵਿਕ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਡੈਨੀਲੋ ਸਰਨੋਵਿਕ ਨੇ ਕਿਹਾ ਕਿ ਹਮਲਾਵਰ ਨੇ ਸੇਟਿਨਜੇ ਸ਼ਹਿਰ ਵਿਚ ਬਾਰ ਮਾਲਕ, ਬਾਰ ਮਾਲਕ ਦੇ ਬੱਚਿਆਂ ਅਤੇ ਉਸ ਦੇ ਪਰਿਵਾਰ ਦੀ ਹੱਤਿਆ ਕਰ ਦਿੱਤੀ। ਫਿਲਹਾਲ ਸਾਡਾ ਪੂਰਾ ਧਿਆਨ ਹਮਲਾਵਰ ਨੂੰ ਗ੍ਰਿਫਤਾਰ ਕਰਨ 'ਤੇ ਹੈ।
ਇਹ ਵੀ ਪੜ੍ਹੋ : Schengen ਦੇਸ਼ਾਂ 'ਚ ਹੋਈ ਇਨ੍ਹਾਂ ਦੋ ਦੇਸ਼ਾਂ ਦੀ ਐਂਟਰੀ, 13 ਸਾਲਾਂ ਦਾ ਇੰਤਜ਼ਾਰ ਖਤਮ
'ਖ਼ਤਰਨਾਕ ਹੁੰਦੇ ਹਨ ਅਜਿਹੇ ਲੋਕ'
ਉਨ੍ਹਾਂ ਹਮਲਾਵਰ ਨੂੰ ਖ਼ਤਰਨਾਕ ਦੱਸਦੇ ਹੋਏ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਗੁੱਸੇ ਅਤੇ ਬੇਰਹਿਮੀ ਦਾ ਪੱਧਰ ਇਹ ਦਰਸਾਉਂਦਾ ਹੈ ਕਿ ਕਈ ਵਾਰ ਅਜਿਹੇ ਲੋਕ ਸੰਗਠਿਤ ਅਪਰਾਧੀ ਗਰੋਹਾਂ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਹਨ।
ਘਰੋਂ ਹਥਿਆਰ ਲਿਆ ਕੇ ਕੀਤੀ ਫਾਇਰਿੰਗ
ਪੁਲਸ ਕਮਿਸ਼ਨਰ ਲਾਜ਼ਰ ਸੇਪਨੋਵਿਕ ਨੇ ਕਿਹਾ ਕਿ ਮਾਰਟਿਨੋਵਿਕ ਸਾਰਾ ਦਿਨ ਹੋਰ ਮਹਿਮਾਨਾਂ ਨਾਲ ਇਕ ਬਾਰ ਵਿਚ ਰਿਹਾ ਪਰ ਲੜਾਈ ਤੋਂ ਬਾਅਦ ਉਹ ਘਰ ਚਲਾ ਗਿਆ ਅਤੇ ਸ਼ਾਮ 5:30 ਵਜੇ ਹਥਿਆਰ ਲੈ ਕੇ ਬਾਰ ਵਿਚ ਵਾਪਸ ਆਇਆ ਅਤੇ ਗੋਲੀਬਾਰੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਬਾਹਰ ਜਾਣ ਤੋਂ ਪਹਿਲਾਂ ਬਾਰ 'ਚ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਤਿੰਨ ਹੋਰ ਥਾਵਾਂ 'ਤੇ ਗੋਲੀਆਂ ਚਲਾਈਆਂ। ਉਸ ਨੇ ਚਾਰ ਹੋਰ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਗੱਡੀ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਅਸੀਂ ਵਾਹਨ ਦਾ ਪਤਾ ਲਗਾ ਲਿਆ ਹੈ।
ਇਹ ਵੀ ਪੜ੍ਹੋ : ਬੱਸ ਰੋਕੀ ਤੇ ਫਿਰ ਕਰਨ ਲੱਗੇ ਕੁੱਟਮਾਰ...ਜੰਮੂ-ਕਸ਼ਮੀਰ ਦੇ ਰਾਮਬਨ 'ਚ ਨਕਾਬਪੋਸ਼ਾਂ ਨੇ ਕੀਤਾ ਹਮਲਾ
ਪੁਲਸ ਨੇ ਦੱਸਿਆ ਕਿ ਸ਼ੱਕੀ ਨੂੰ 2005 'ਚ ਹਿੰਸਕ ਵਿਵਹਾਰ ਲਈ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ 'ਚ ਦਿੱਤੀ ਗਈ ਸਜ਼ਾ ਖਿਲਾਫ ਅਪੀਲ ਕੀਤੀ ਸੀ। ਹਮਲਾਵਰ ਅਨਿਯਮਤ ਅਤੇ ਹਿੰਸਕ ਵਿਵਹਾਰ ਲਈ ਜਾਣਿਆ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਆਤਿਸ਼ਬਾਜ਼ੀ ਦੌਰਾਨ ਹੋਇਆ ਧਮਾਕਾ, 3 ਲੋਕਾਂ ਦੀ ਮੌਤ
NEXT STORY