ਸਾਲਟ ਲੇਕ ਸਿਟੀ : ਅਮਰੀਕਾ ਦੇ ਯੂਟਾ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ 'ਚ ਬੁੱਧਵਾਰ ਨੂੰ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਿਰਜਾਘਰ ਦੇ ਬਾਹਰ ਹੋਈ ਇਸ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਛੇ ਹੋਰ ਲੋਕ ਜ਼ਖਮੀ ਹੋ ਗਏ ਹਨ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਵਾਰਦਾਤ 'ਦ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ-ਡੇ ਸੇਂਟਸ' (ਜਿਸ ਨੂੰ ਆਮ ਤੌਰ 'ਤੇ ਮੌਰਮਨ ਚਰਚ ਕਿਹਾ ਜਾਂਦਾ ਹੈ) ਦੇ ਇੱਕ ਸਭਾ ਭਵਨ ਦੇ ਪਾਰਕਿੰਗ ਸਥਾਨ 'ਤੇ ਵਾਪਰੀ। ਜਿਸ ਸਮੇਂ ਇਹ ਗੋਲੀਬਾਰੀ ਹੋਈ, ਉਸ ਸਮੇਂ ਚਰਚ ਦੇ ਅੰਦਰ ਇੱਕ ਅੰਤਿਮ ਸੰਸਕਾਰ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਦਰਜਨਾਂ ਲੋਕ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਪੁਲਸ ਮੁਤਾਬਕ ਗੋਲੀਬਾਰੀ ਦਾ ਸ਼ਿਕਾਰ ਹੋਏ ਸਾਰੇ ਲੋਕ ਬਾਲਗ ਹਨ।
ਸਾਲਟ ਲੇਕ ਸਿਟੀ ਦੇ ਪੁਲਸ ਮੁਖੀ ਬ੍ਰਾਇਨ ਰੈੱਡ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਲੱਗਦਾ ਕਿ ਇਹ ਹਮਲਾ ਕਿਸੇ ਵਿਸ਼ੇਸ਼ ਧਰਮ ਜਾਂ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਸੀ, ਪਰ ਪੁਲਸ ਦਾ ਇਹ ਵੀ ਮੰਨਣਾ ਹੈ ਕਿ ਇਹ ਗੋਲੀਬਾਰੀ ਅਚਾਨਕ ਨਹੀਂ ਸੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਕਾਬਲੇਗੌਰ ਹੈ ਕਿ ਯੂਟਾ ਰਾਜ ਦੀ 35 ਲੱਖ ਦੀ ਆਬਾਦੀ ਵਿੱਚੋਂ ਲਗਭਗ ਅੱਧੇ ਲੋਕ ਇਸੇ ਧਰਮ ਦੇ ਪੈਰੋਕਾਰ ਹਨ ਅਤੇ ਇਸ ਤਰ੍ਹਾਂ ਦੇ ਗਿਰਜਾਘਰ ਪੂਰੇ ਸ਼ਹਿਰ ਤੇ ਰਾਜ 'ਚ ਮੌਜੂਦ ਹਨ। ਪਿਛਲੇ ਮਹੀਨੇ ਮਿਸ਼ੀਗਨ ਦੇ ਇੱਕ ਚਰਚ 'ਚ ਹੋਈ ਗੋਲੀਬਾਰੀ ਅਤੇ ਅੱਗ ਲਾਉਣ ਦੀ ਘਟਨਾ ਤੋਂ ਬਾਅਦ ਇਹ ਭਾਈਚਾਰਾ ਪਹਿਲਾਂ ਹੀ ਹਾਈ ਅਲਰਟ 'ਤੇ ਸੀ। ਉਸ ਘਟਨਾ ਵਿੱਚ ਐੱਫ.ਬੀ.ਆਈ (FBI) ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਹਮਲਾਵਰ 'ਧਰਮ-ਵਿਰੋਧੀ ਵਿਚਾਰਧਾਰਾ' ਤੋਂ ਪ੍ਰੇਰਿਤ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
5.40 ਲੱਖ ਕਰੋੜ ਰੁਪਏ ਦੇ ਬਿਟਕੁਆਇਨ ਲੁਕਾ ਕੇ ਬੈਠਾ ਵੈਨੇਜ਼ੁਏਲਾ! ਐਕਸਪਰਟਸ ਦਾ ਦਾਅਵਾ
NEXT STORY