ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਹਸਪਤਾਲਾਂ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਬਲਿਕ ਹੈਲਥ ਇੰਗਲੈਂਡ ਦੇ ਅੰਕੜਿਆਂ ਅਨੁਸਾਰ ਇੰਨਾ 'ਚ 50 ਸਾਲ ਤੋਂ ਘੱਟ ਉਮਰ ਦੇ ਕੋਵਿਡ ਮਰੀਜ਼ਾਂ ਦੀ ਲਗਭਗ ਤਿੰਨ-ਚੌਥਾਈ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਦੇ ਕੋਰੋਨਾ ਵੈਕਸੀਨ ਨਹੀਂ ਲੱਗੀ ਹੈ। ਇਸ ਦੇ ਨਾਲ ਹੀ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਨੌਜਵਾਨਾਂ 'ਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਵੀ ਉਨ੍ਹਾਂ ਲੋਕਾਂ ਵਿਚਕਾਰ ਹੋਈਆਂ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਸੀ।
ਇਹ ਵੀ ਪੜ੍ਹੋ : ਲੂਈਸਿਆਨਾ 'ਚ ਸਿਹਤ ਵਿਭਾਗ ਨੇ ਦਿੱਤੇ 7 ਨਰਸਿੰਗ ਹੋਮ ਬੰਦ ਕਰਨ ਦੇ ਹੁਕਮ
ਜ਼ਿਕਰਯੋਗ ਹੈ ਕਿ 29 ਅਗਸਤ ਤੱਕ ਦੇ ਹਫਤੇ 'ਚ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਨਾਲ ਪੀੜਤ ਲਗਭਗ 9,472 ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ 'ਚੋਂ ਤਕਰੀਬਨ 5,098 ਲੋਕ, 50 ਤੋਂ ਘੱਟ ਉਮਰ ਦੇ ਸਨ। ਜਦਕਿ 50 ਸਾਲ ਤੋਂ ਘੱਟ ਉਮਰ ਦੇ 3,742 ਲੋਕ ਜਾਂ 73 ਪ੍ਰਤੀਸ਼ਤ ਬਿਨਾਂ ਕੋਰੋਨਾ ਟੀਕਾਕਰਨ ਦੇ ਸਨ। ਅੰਕੜਿਆਂ ਅਨੁਸਾਰ ਯੂ.ਕੇ. ਦੀ ਲਗਭਗ ਦੋ-ਤਿਹਾਈ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਪਰ ਇਹ ਜ਼ਿਆਦਾਤਰ ਬਜ਼ੁਰਗ ਉਮਰ ਸਮੂਹਾਂ 'ਚ ਵਧੇਰੇ ਹੈ। ਜਿਸ ਦੇ ਤਹਿਤ ਹਸਪਤਾਲ 'ਚ ਦਾਖਲ 4,374 ਲੋਕਾਂ 'ਚੋਂ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਸੀ ਉਨ੍ਹਾਂ 'ਚੋਂ 1,322 ਜਾਂ 30 ਪ੍ਰਤੀਸ਼ਤ ਬਿਨਾਂ ਟੀਕਾਕਰਨ ਦੇ ਸਨ।
ਇਹ ਵੀ ਪੜ੍ਹੋ : ਜੋਅ ਬਾਈਡੇਨ 9/11 ਹਮਲੇ ਦੀ 20 ਵੀਂ ਵਰ੍ਹੇਗੰਢ 'ਤੇ ਕਰਨਗੇ ਤਿੰਨ ਥਾਵਾਂ ਦਾ ਦੌਰਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੋਅ ਬਾਈਡੇਨ 9/11 ਹਮਲੇ ਦੀ 20 ਵੀਂ ਵਰ੍ਹੇਗੰਢ 'ਤੇ ਕਰਨਗੇ ਤਿੰਨ ਥਾਵਾਂ ਦਾ ਦੌਰਾ
NEXT STORY