ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 9/11 ਹਮਲੇ ਦੀ 20 ਵੀਂ ਵਰ੍ਹੇਗੰਢ ਮੌਕੇ ਇਸ ਹਮਲੇ ਨਾਲ ਸਬੰਧਿਤ ਤਿੰਨ ਥਾਵਾਂ ਦੀ ਯਾਤਰਾ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 11 ਸਤੰਬਰ ਨੂੰ ਆਪਣੀ ਪਤਨੀ ਜਿਲ ਬਾਈਡੇਨ ਨਾਲ 20 ਸਾਲ ਪਹਿਲਾ ਆਤੰਕੀ ਹਮਲਿਆਂ 'ਚ ਗਈਆਂ ਤਕਰੀਬਨ 3,000 ਜਾਨਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣਗੇ।
ਇਹ ਵੀ ਪੜ੍ਹੋ : ਲੂਈਸਿਆਨਾ 'ਚ ਸਿਹਤ ਵਿਭਾਗ ਨੇ ਦਿੱਤੇ 7 ਨਰਸਿੰਗ ਹੋਮ ਬੰਦ ਕਰਨ ਦੇ ਹੁਕਮ
ਆਪਣੇ ਦੌਰੇ ਦੌਰਾਨ ਉਹ ਨਿਊਯਾਰਕ 'ਚ ਸਮਾਰੋਹਾਂ 'ਚ ਹਿੱਸਾ ਲੈਣਗੇ, ਜਿੱਥੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰ ਡਿੱਗੇ ਸਨ। ਇਸ ਦੇ ਇਲਾਵਾ ਪੈਨਸਿਲਵੇਨੀਆ ਦੇ ਸ਼ੰਕਸਵਿਲੇ ਅਤੇ ਅਰਲਿੰਗਟਨ, ਵਰਜੀਨੀਆ 'ਚ ਪੈਂਟਾਗਨ ਹਮਲੇ ਨਾਲ ਸੰਬੰਧਿਤ ਸਥਾਨ ਵੀ ਦੌਰੇ 'ਚ ਸ਼ਾਮਲ ਹਨ। ਇਨ੍ਹਾਂ ਸਥਾਨਾਂ 'ਤੇ ਜਾ ਕੇ ਰਾਸ਼ਟਰਪਤੀ ਦੁਆਰਾ 20 ਸਾਲ ਪਹਿਲਾਂ ਮਾਰੇ ਗਏ ਸੈਂਕੜੇ ਅਮਰੀਕੀ ਨਿਵਾਸੀਆਂ ਨੂੰ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ ਜਾਵੇਗੀ। 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਫਗਾਨਿਸਤਾਨ 'ਚ ਅਮਰੀਕੀ ਫੌਜਾਂ ਦੀ ਤਾਇਨਾਤੀ ਕੀਤੀ ਗਈ ਸੀ, ਜਿੰਨਾਂ ਨੂੰ ਹੁਣ ਤਕਰੀਬਨ 20 ਸਾਲਾਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ
NEXT STORY