ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਜੰਗਲੀ ਅੱਗ ਕਾਰਨ ਬਹੁਤ ਨੁਕਸਾਨ ਹੋਇਆ ਹੈ। ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਹਨ, ਜਿਨ੍ਹਾਂ 'ਚੋਂ ਸਿੱਖ ਸੰਸਥਾਵਾਂ ਵੀ ਹੈ। 'ਗੁਰੂ ਨਾਨਕ ਸਿੱਖ ਗੁਰਦੁਆਰਾ' ਸਰੀ, 'ਗੁਰਦੁਆਰਾ ਦਸਮੇਸ਼ ਦਰਬਾਰ' ਸਰੀ, 'ਖਾਲਸਾ ਦੀਵਾਨ ਸੁਸਾਇਟੀ' ਨਿਊ ਵੈਸਟ ਅਤੇ 'ਖਾਲਸਾ ਦਰਬਾਰ' ਵੈਨਕੂਵਰ ਦੀ ਸੰਗਤ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਜੋ ਰਸਦ ਇਕੱਠਾ ਕੀਤਾ ਗਿਆ ਸੀ, ਉਸ ਨੂੰ ਪੰਜ ਟਨ ਟਰੱਕ ਵਿੱਚ ਲੱਦ ਕੇ 'ਸੇਵਾ ਪ੍ਰੋਡਿਊਸ' ਵਲੋਂ ਵਿਲੀਅਮਜ਼ ਲੇਕ ਸ਼ਹਿਰ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਗਈ।

ਸ਼ਹਿਰ ਦੇ ਮੇਅਰ ਵਾਲਟ ਕੌਬ ਅਤੇ ਸਾਥੀਆਂ ਨੇ ਇਹ ਰਸਦ ਪ੍ਰਾਪਤ ਕਰਦਿਆਂ ਦਾਨੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇਸ ਰਸਦ ਦੀ ਬਹੁਤ ਲੋੜ ਸੀ। ਸੰਗਤਾਂ ਨੇ ਖੁੱਲ੍ਹੇ ਦਿਲ ਨਾਲ ਦਾਨ ਕਰਕੇ ਬੇਘਰ ਹੋਏ ਲੋਕਾਂ ਦੀ ਵੱਡੀ ਮਦਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਦ ਫੋਰਟ ਮੈਕਮਰੀ ਦੇ ਜੰਗਲਾਂ 'ਚ ਅੱਗ ਲੱਗੀ ਸੀ ਤਦ ਵੀ ਸਿੱਖ ਭਾਈਚਾਰਾ ਲੋਕਾਂ ਦੀ ਮਦਦ ਲਈ ਅੱਗੇ ਆਇਆ ਸੀ।
ਤੀਜੀ ਵਾਰ ਰਾਸ਼ਟਰਪਤੀ ਚੁਣੇ ਜਾ ਸਕਦੇ ਹਨ ਪਾਉਲ ਕਾਗਮੇ
NEXT STORY