ਲੰਡਨ (ਸਰਬਜੀਤ ਬਨੂੜ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੰਜਾਬੀਆਂ ਨੂੰ ਲਾਇਸੈਂਸ ਵਾਲੇ ਵਧੀਆ ਹਥਿਆਰ ਰੱਖਣ ਦੀ ਕੀਤੀ ਅਪੀਲ ਦਾ ਵਿਦੇਸ਼ੀ ਸਿੱਖਾਂ ਨੇ ਭਰਪੂਰ ਸਵਾਗਤ ਤੇ ਸਮਰਥਨ ਕੀਤਾ ਹੈ। ਭਾਵੇਂ ਕਿ ਪੰਜਾਬ ਦੀ ਸਿਆਸਤ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਨੂੰ ਵੱਖ-ਵੱਖ ਪਹਿਲੂਆਂ ਤੋਂ ਵੇਖਿਆ ਜਾ ਰਿਹਾ ਹੈ ਪਰ ਦਲ ਖ਼ਾਲਸਾ ਦੇ ਜਲਾਵਤਨੀ ਆਗੂ ਗਜਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਿੱਖ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮੁਠੱਡਾ, ਬਲਵਿੰਦਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਢਕਾਨਸੂ, ਲਵਸਿੰਦਰ ਸਿੰਘ ਡੱਲੇਵਾਲ, ਨਿਰਮਲ ਸਿੰਘ ਸੰਧੂ, ਗੁਰਚਰਨ ਸਿੰਘ ਯੂ. ਕੇ., ਗੁਰਚਰਨ ਸਿੰਘ ਜਰਮਨ, ਹਰਜੋਤ ਸਿੰਘ ਜਰਮਨੀ ਨੇ ਕਿਹਾ ਕਿ ਸਿੱਖਾਂ ਲਈ ਹਥਿਆਰ ਰੱਖਣਾ ਸਿੱਖ ਮਰਿਯਾਦਾ, ਪ੍ਰੰਪਰਾ ’ਤੇ ਸਮੇਂ ਦੀ ਲੋੜ ਹੈ। ਜਲਾਵਤਨੀ ਆਗੂਆਂ ਦਾ ਮੰਨਣਾ ਹੈ ਕਿ ਸਿੱਖਾਂ ਕੋਲ ਹਥਿਆਰ ਲਾਇਸੈਂਸ ਵਾਲਾ ਹੋਵੇ ਭਾਵੇਂ ਬਿਨਾਂ ਲਾਇਸੈਂਸ ਹੱਥ ਵਿਚ ਹਰ ਸਮੇਂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਚ ਵਿਜੀਲੈਂਸ ਦੀ ਕਾਰਜਕੁਸ਼ਲਤਾ ’ਤੇ ਉੱਠੇ ਸਵਾਲ
ਪੰਜਾਬ ਸਰਕਾਰ ਦੇ ਇਕ ਰਿਕਾਰਡ ਮੁਤਾਬਕ ਪੰਜਾਬੀਆਂ ਕੋਲ ਪੰਜਾਬ ਪੁਲਸ ਨਾਲੋਂ ਵਧੀਆ ਤੇ ਮਹਿੰਗੇ ਹਥਿਆਰ ਹਨ ਜਿਨ੍ਹਾਂ ਵਿਚ ਜਰਮਨ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਆਟੋਮੈਟਿਕ ਹਥਿਆਰ ਵਿਸ਼ੇਸ਼ ਹਨ ਤੇ ਗ਼ੈਰ ਲਾਇਸੰਸ ਹਥਿਆਰਾਂ ਦੀ ਗਿਣਤੀ ਕਰਨੀ ਔਖੀ ਹੈ। ਜਲਾਵਤਨੀ ਸਿੱਖਾਂ ਦਾ ਮੰਨਣਾ ਹੈ ਕਿ ਸਿੱਖ ਕੁੜੀਆਂ ਵੀ ਵਧੀਆ ਹਥਿਆਰ ਆਪਣੇ ਕੋਲ ਰੱਖਣ।
ਇਹ ਵੀ ਪੜ੍ਹੋ : ਖਰੜ ਵਿਖੇ ਗੈਂਗਸਟਰ ਲਖਵੀਰ ਲੰਡੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ, ਇਨ੍ਹਾਂ ਵਾਰਦਾਤਾਂ ਨੂੰ ਦੇਣਾ ਸੀ ਅੰਜ਼ਾਮ
ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਜਾਰੀ ਕੀਤਾ ਸੀ। ਜਥੇਦਾਰ ਨੇ ਕਿਹਾ ਸੀ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਗਿਆ ਸੀ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਹਰ ਸਿੱਖ ਨੂੰ ਅੱਜ ਦੇ ਸਮੇਂ ’ਚ ਲਾਇਸੈਂਸੀ ਹਥਿਆਰ ਰੱਖਣ ਦੀ ਜ਼ਰੂਰਤ ਹੈ। ਇਸ ਬਿਆਨ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।
ਇਹ ਵੀ ਪੜ੍ਹੋ : ਬੋਰਵੈੱਲ ਹਾਦਸੇ ਮਗਰੋਂ ਐਕਸ਼ਨ 'ਚ ਪ੍ਰਸ਼ਾਸਨ, ਸਖ਼ਤ ਦਿਸ਼ਾ ਨਿਰਦੇਸ਼ ਜਾਰੀ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਯੂਕੇ ਦੇ ਹਾਊਸ ਆਫ ਲਾਰਡ 'ਚ ਭੁਪਿੰਦਰ ਸੰਧੂ ਵਲੋਂ ਮੈਂਟਲ ਹੈਲਥ ਅਵੇਰਨੈਸ ਪ੍ਰੋਗਰਾਮ ਆਯੋਜਿਤ
NEXT STORY