ਨਾਰਥ ਫਿਲੀ (ਏਜੰਸੀ)- ਦੁਕਾਨ ਵਿਚ ਲੁੱਟ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਵਿਦੇਸ਼ੀ ਲੁਟੇਰੇ ਨੂੰ ਸਿੱਖ ਨੌਜਵਾਨ ਨੇ ਕਾਬੂ ਕਰਕੇ ਕੁਟਾਪਾ ਚਾੜਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਲੁਟੇਰਾ ਹਥਿਆਰਬੰਦ ਸੀ ਅਤੇ ਸਿੱਖ ਨੌਜਵਾਨ ਦਾ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਕਰ ਸਕਦਾ ਸੀ ਪਰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਿੱਖ ਨੌਜਵਾਨ ਲੁਟੇਰੇ ਨਾਲ ਉਲਝ ਪਿਆ ਅਤੇ ਉਸ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਸਿੱਖ ਨੌਜਵਾਨ ਨੇ ਲੁਟੇਰੇ ਦਾ ਕੁਟਾਪਾ ਚਾੜਿਆ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।
ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ, ਜਿਸ ਨੂੰ ਹੁਣ ਤੱਕ ਕਈ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ ਅਤੇ ਸਿੱਖ ਨੌਜਵਾਨ ਦੀ ਬਹਾਦੁਰੀ ਦੀਆਂ ਸਿਫਤਾਂ ਵੀ ਹੋ ਰਹੀਆਂ ਹਨ।
ਦਰਅਸਲ ਅਮਰੀਕਾ ਦੇ ਨਾਰਥ ਫਿਲਾਡੇਲਫੀਆ ਵਿਚ ਇੱਕ ਦੁਕਾਨ ਅੰਦਰ ਲੁੱਟ ਦੀ ਨੀਯਤ ਨਾਲ ਇੱਕ ਹਥਿਆਰਬੰਦ ਲੁਟੇਰਾ ਦਾਖਲ ਹੋ ਗਿਆ। ਇਸ ਬਾਰੇ ਜਦੋਂ ਦੁਕਾਨ ਵਿਚ ਕੰਮ ਕਰਦੇ ਸਿੱਖ ਨੌਜਵਾਨ ਹਰਪ੍ਰੀਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਕੁਟਾਪਾ ਚਾੜਿਆ। ਬਾਕੀ ਮੁਲਾਜ਼ਮ ਵੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲੁਟੇਰੇ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਭਾਰਤ ਵੀ ਦੇਵੇ ਧਾਰਮਿਕ ਸਥਾਨਾਂ ਲਈ ਪਾਕਿਸਤਾਨੀਆਂ ਨੂੰ ਐਂਟਰੀ : ਆਰੂਸਾ
NEXT STORY