ਵਾਸ਼ਿੰਗਟਨ (ਰਾਜ ਗੋਗਨ)- ਡੋਨਾਲਡ ਟਰੰਪ ਨੇ 20 ਜਨਵਰੀ 2025 ਦਿਨ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਉੱਘੇ ਸਿੱਖ ਆਗੂ ਸ: ਜਸਦੀਪ ਸਿੰਘ ਜੱਸੀ’ ਦੀ ਅਗਵਾਈ ਵਾਲੀ ਸੰਸਥਾ ‘ਸਿੱਖਸ ਫਾਰ ਟਰੰਪ’ ਨੂੰ ਵੀ ਵਿਸ਼ੇਸ਼ ਸੱਦਾ ਮਿਲਿਆ, ਜਿਸਨੂੰ ਕਬੂਲ ਕਰਦੇ ਹੋਏ ਸਿੱਖਸ ਆਫ ਟਰੰਪ ਵਲੋਂ ਬਹੁਤ ਹੀ ਉਤਸ਼ਾਹ ਨਾਲ ਇਸ ਸਮਾਗਮ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਨਾਸ਼ਤੇ ਦੌਰਾਨ ਜਸਦੀਪ ਸਿੰਘ ਜੱਸੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ, ਰਿਚਰਡ ਹਡਸਨ ਕਾਂਗਰਸਮੈਨ (ਨੌਰਥ ਕੈਰੋਲੀਨਾ), ਮਾਈਕ ਜੌਹਨਸਨ ਸਪੀਕਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।

ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੋਨਾਲਡ ਟਰੰਪ ਦੀ ਆਮਦ ਨਾਲ ਅਮਰੀਕਾ ਵਿਚ ਭਾਰਤੀ ਭਾਈਚਾਰੇ ਖਾਸ ਕਰ ਸਿੱਖਾਂ ਨੂੰ ਵੱਡਾ ਲਾਭ ਮਿਲਣ ਦੀ ਆਸ ਪੈਦਾ ਹੋਈ ਹੈ, ਕਿਉਂਕਿ ਡੋਨਾਲਡ ਟਰੰਪ ਦੇ ਜਿੱਥੇ ਇੰਡੀਆ ਨਾਲ ਸਬੰਧ ਵਧੀਆ ਹਨ, ਉੱਥੇ ਹੀ 2015 ਤੋਂ ਹੋਂਦ ਵਿਚ ਆਈ ‘ਸਿੱਖਸ ਫਾਰ ਟਰੰਪ’ ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹੁਤ ਹੀ ਨੇੜਿਓਂ ਰਾਬਤਾ ਰੱਖਦੇ ਹੋਏ ਭਾਰਤੀਆਂ ਅਤੇ ਖਾਸਕਰ ਸਿੱਖਾਂ ਦੀਆਂ ਸਮੱਸਿਆਵਾਂ ਤੋਂ ਸਮੇਂ ਸਮੇਂ ’ਤੇ ਜਾਣੂ ਕਰਵਾਇਆ ਹੈ। ਉਨ੍ਹਾਂ ਸਮੂਹ ਅਮਰੀਕਾ ਵਾਸੀਆਂ ਨੂੰ ਟਰੰਪ ਦੇ ਰੂਪ ਵਿਚ ਨਵਾਂ ਰਾਸ਼ਟਰਪਤੀ ਮਿਲਣ ਲਈ ਵਧਾਈਆਂ ਵੀ ਦਿੱਤੀਆਂ।

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਹਸਤੀ ਦਾ ਦਿਹਾਂਤ
NEXT STORY