ਵਾਸ਼ਿੰਗਟਨ (ਰਾਜ ਗੋਗਨਾ )- ਭਾਰਤੀ ਅੰਬੈਸੀ ਵਲੋਂ ਆਯੋਜਿਤ ਇਕ ਸਮਾਗਮ ’ਚ ਡਾ. ਸ਼ਸ਼ੀ ਥਰੂਰ ਅਤੇ ਭਾਰਤੀ ਸੰਸਦ ਮੈਂਬਰ ਦੀ ਅਗਵਾਈ ਵਾਲੇ ਸਰਬ ਪਾਰਟੀ ਵਫ਼ਦ ਨੇ ਅਮਰੀਕਾ ’ਚ ਪ੍ਰਮੁੱਖ ਭਾਰਤੀ ਪ੍ਰਵਾਸੀ ਆਗੂਆਂ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਅੱਤਵਾਦ ਵਿਰੁੱਧ ਭਾਰਤ ਦੇ ਦ੍ਰਿੜ ਇਕਜੁੱਟਤਾ ਦੇ ਸਟੈਂਡ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਭਾਰਤ ਦੁਆਰਾ ਬਣਾਏ ਗਏ ਨਵੇਂ ਰੁਝਾਨ ਬਾਰੇ ਗੱਲਬਾਤ ਕੀਤੀ। ਭਾਰਤੀ ਪ੍ਰਵਾਸੀ ਮੈਂਬਰਾਂ ਨੇ ਅੱਤਵਾਦ ਦੇ ਪੀੜਤਾਂ ਨਾਲ ਹਮਦਰਦੀ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਮਰਥਨ ਦਾ ਆਪਣਾ ਸੰਦੇਸ ਸਾਂਝਾ ਕੀਤਾ।


ਇਸ ਸਮਾਗਮ ’ਚ ਸਿੱਖ ਆਫ ਅਮੈਰਿਕਾ ਦੀ ਟੀਮ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈ। ਚੇਅਰਮੈਨ ਜਸਦੀਪ ਸਿੰਘ ਜੱਸੀ ਵਿਦੇਸ਼ ਯਾਤਰਾ ’ਤੇ ਗਏ ਹੋਣ ਕਾਰਨ ਸ਼ਾਮਿਲ ਨਹੀਂ ਹੋ ਸਕੇ ਪਰ ਉਹਨਾਂ ਦਿਆਂ ਦਿਸ਼ਾ ਨਿਰਦੇਸ਼ਾਂ ’ਤੇ ਸ਼ਾਮਿਲ ਹੋਏ। ਸਿੱਖਸ ਆਫ ਅਮੈਰਿਕਾ ਦੇ ਨੁਮਾਇੰਦਿਆਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਮੁਹਿੰਮ ਵਿਚ ਸਾਥ ਦੇਣ ਦੀ ਪੇਸ਼ਕਸ਼ ਕੀਤੀ ਪਰ ਨਾਲ ਹੀ ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਵਿੱਚ ਗੱਲਬਾਤ ਨਾਲ ਮਸਲਿਆਂ ਦੇ ਹੱਲ ਲੱਭਣ ਦੀ ਤਵੱਕੋਂ ਵੀ ਕੀਤੀ।


ਪੜ੍ਹੋ ਇਹ ਅਹਿਮ ਖ਼ਬਰ-Trump ਨਾਲ ਵਧਿਆ ਤਣਾਅ, ਹੁਣ Musk ਨੇ ਦਿੱਤੀ ਇਹ ਧਮਕੀ
ਨੁਮਾਇੰਦਿਆਂ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਭੇਜਿਆ ਹੋਇਆ ਸੰਦੇਸ਼ ਪੜ੍ਹ ਕੇ ਸੁਣਾਉਂਦਿਆਂ ਹੋਇਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਨਹੀਂ ਹੈ, ਹਮੇਸ਼ਾ ਹੀ ਜਦੋਂ ਵੀ ਮਸਲੇ ਦਾ ਹੱਲ ਹੋਣਾ ਹੁੰਦਾ ਹੈ ਤਾਂ ਗੱਲਬਾਤ ਨਾਲ ਹੀ ਹੁੰਦਾ ਹੈ। ਸੋ ਅਜਿਹਾ ਮਹੌਲ ਤਿਆਰ ਕੀਤਾ ਜਾਵੇ ਕਿ ਬਿਨਾਂ ਕਿਸੇ ਹਥਿਆਰਬੰਦ ਜੰਗ ਦੇ ਹੀ ਸਾਰੇ ਮਸਲੇ ਹੱਲ ਹੋ ਜਾਣ। ਉਹਨਾਂ ਭਾਰਤੀ ਆਲ ਪਾਰਟੀ ਡੈਲੀਗੇਸ਼ਨ ਦਾ ਨਿੱਘਾ ਸਵਾਗਤ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹਾਰਵਰਡ ਨੇ ਟਰੰਪ ਦੇ ਫ਼ੈਸਲੇ ਨੂੰ ਅਦਾਲਤ 'ਚ ਦਿੱਤੀ ਚੁਣੌਤੀ
NEXT STORY