ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਹੇਂਗ ਸਵੀ ਕੀਟ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਵਿੱਤੀ ਸਥਿਤੀ ਕਾਫੀ ਕਮਜ਼ੋਰ ਹੋ ਜਾਵੇਗੀ। ਉਹਨਾਂ ਨੇ ਇਹ ਗੱਲ ਦੇਸ਼ ਵਿਚ ਪਏ ਕੋਰੋਨਾਵਾਇਰਸ ਦੇ ਪ੍ਰਭਾਵ ਦੇ ਮੱਦੇਨਜ਼ਰ ਕਹੀ।ਸਿੰਗਾਪੁਰ ਵਿਚ ਵੀਰਵਾਰ ਨੂੰ 373 ਵਿਦੇਸ਼ੀ ਕਾਮੇ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਹਨ ਭਾਵੇਂਕਿ 23 ਫਰਵਰੀ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਿੰਗਾਪੁਰ ਦਾ ਨਾਗਰਿਕ ਜਾਂ ਸਥਾਨਕ ਵਸਨੀਕ ਕੋਵਿਡ-19 ਨਾਲ ਇਨਫੈਕਟਿਡ ਨਹੀਂ ਪਾਇਆ ਗਿਆ।
ਸਿਹਤ ਮੰਤਰਾਲੇ ਨੇ ਆਪਣੀ ਸ਼ੁਰੂਆਤੀ ਦੈਨਿਕ ਅਪਡੇਟ ਵਿਚ ਕਿਹਾ ਕਿ ਸਿੰਗਾਪੁਰ ਵਿਚ ਹੁਣ ਕੋਵਿਡ-19 ਪੀੜਤਾਂ ਦੀ ਗਿਣਤੀ 33,249 ਹੋ ਗਈ ਹੈ। ਇਹਨਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਹਨ ਜਿਹੜੇ ਸੌਣ ਵਾਲੇ ਘਰਾਂ ਵਿਚ ਰਹਿ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਇਨਫੈਕਟਿਡ ਪਾਏ ਗਏ 343 ਲੋਕਾਂ ਵਿਚੋਂ ਕੋਈ ਵੀ ਸਿੰਗਾਪੁਰ ਦਾ ਨਾਗਰਿਕ ਜਾਂ ਸਥਾਈ ਵਿਦੇਸ਼ੀ ਵਸਨੀਕ ਨਹੀ ਹੈ। ਚੈਨਲ ਨਿਊਜ਼ ਏਸ਼ੀਆ (ਸੀ.ਐੱਨ.ਏ.) ਦੀ ਖਬਰ ਦੇ ਮੁਤਾਬਕ 23 ਫਰਵਰੀ ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਿੰਗਾਪੁਰ ਦਾ ਕੋਈ ਨਾਗਰਿਕ ਜਾਂ ਸਥਾਨਕ ਵਸਨੀਕ ਇਨਫੈਕਟਿਡ ਨਹੀਂ ਪਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਿੱਜ਼ਾ ਖਾਣ ਲਈ ਕੀਤਾ 250 ਮੀਲ ਦਾ ਸਫਰ, ਆਰਡਰ ਨਾਲੋਂ ਜ਼ਿਆਦਾ ਪੈਟਰੋਲ 'ਤੇ ਖਰਚੇ
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਹੇਂਗ ਨੇ ਸੀ.ਐੱਨ.ਏ. ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਹੋਏ ਨੁਕਸਾਨ ਦਾ ਮਤਲਬ ਹੈ ਕਿ ਆਉਣ ਵਾਲੇ ਸਾਲਾਂ ਵਿਚ ਸਿੰਗਾਪੁਰ ਦੀ ਵਿੱਤੀ ਸਥਿਤੀ ਕਾਫੀ ਕਮਜ਼ੋਰ ਹੋ ਜਾਵੇਗੀ। ਭਾਵੇਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਹਨਾਂ ਮੁਸ਼ਕਲ ਹਾਲਤਾਂ ਨਾਲ ਨਜਿੱਠਣ ਲਈ ਰਸਤੇ ਲੱਭਦੀ ਰਹੇਗੀ। ਸੀ.ਐੱਨ.ਏ. ਦੀ ਖਬਰ ਦੇ ਮੁਤਾਬਕ ਹੇਂਗ ਨੇ ਘੋਸ਼ਣਾ ਕੀਤੀ ਕਿ ਸਰਕਾਰ 33 ਅਰਬ ਸਿੰਗਾਪੁਰ ਡਾਲਰ ਦੇ ਭਵਿੱਖ ਦੇ ਬਜਟ ਦੇ ਲਈ ਪਿਛਲੇ ਭੰਡਾਰ ਵਿਚੋਂ 31 ਅਰਬ ਸਿੰਗਾਪੁਰੀ ਡਾਲਰ ਕੱਢੇਗੀ। ਸਰਕਾਰ ਨੇ ਮੰਗਲਵਾਰ ਨੂੰ ਇਸ ਸਾਲ 33 ਅਰਬ ਸਿੰਗਾਪੁਰੀ ਡਾਲਰ ਦਾ ਚੌਥਾ ਬਜਟ ਪੇਸ਼ ਕੀਤਾ ਸੀ।
ਪਾਕਿ 'ਚ ਕੋਰੋਨਾ ਦੇ 2,076 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ ਹੋਈ 61,277
NEXT STORY