ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਕੋਵਿਡ-19 ਭਿਆਨਕ ਰੂਪ ਧਾਰਦਾ ਜਾ ਰਿਹਾ ਹੈ।ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਕੋਰੋਨਾਵਾਇਰਸ ਦੇ 2,076 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 61,227 ਹੋ ਗਈ। ਦੇਸ਼ ਵਿਚ ਇਸ ਵਾਇਰਸ ਕਾਰਨ ਹੁਣ ਤੱਕ 1,240 ਮੌਤਾਂ ਹੋਈਆਂ ਹਨ।
ਕੁੱਲ ਮਾਮਲਿਆਂ ਵਿਚੋਂ ਸਿੰਧ ਵਿਚ 24,206, ਪੰਜਾਬ ਵਿਚ 22,037, ਖੈਬਰ-ਪਖਤੂਨਖਵਾ ਵਿਚ 8,483, ਬਲੋਚਿਸਤਾਨ ਵਿਚ 3,616, ਇਸਲਾਮਾਬਾਦ ਵਿਚ 2,015, ਗਿਲਗਿਤ-ਬਾਲਟਿਸਤਾਨ ਵਿਚ 651 ਅਤੇ ਮਕਬੂਜ਼ਾ ਕਸ਼ਮੀਰ ਵਿਚ 219 ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਵਿਚ ਇਸ ਬੀਮਾਰੀ ਦੇ ਸ਼ਿਕਾਰ 20,231 ਲੋਕ ਠੀਕ ਵੀ ਹੋਏ ਹਨ। ਇਸ ਤੋਂ ਇਲਾਵਾ ਹੁਣ ਤੱਕ 508,086 ਟੈਸਟ ਕੀਤੇ ਜਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ICMR ਵੱਲੋਂ ਸਮਰਥਨ ਦੇ ਬਾਵਜੂਦ ਫਰਾਂਸ ਨੇ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ 'ਤੇ ਲਾਈ ਪਾਬੰਦੀ
ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸ਼ਚੀਅਨ ਟਰਨਰ ਨੇ ਕਿਹਾ ਕਿ ਦੇਸ਼ ਵਿਚ ਸਮਾਜਿਕ ਦੂਰੀ ਦੇ ਬਾਵਜੂਦ ਯੂਨਾਈਟਿਡ ਕਿੰਗਡਮ ਸੰਪਤੀ ਕੇਂਦਰ ਖੋਲ੍ਹ ਰਿਹਾ ਹੈ ਤਾਂ ਜੋ ਲੋਕ ਦੇਸ਼ ਵਿਚ ਆਪਣੇ ਅਜ਼ੀਜ਼ਾਂ ਨੂੰ ਪੈਸੇ ਭੇਜਣਾ ਜਾਰੀ ਰੱਖ ਸਕਣ। ਜੀਓ ਨਿਊਜ਼ ਦੇ ਹਵਾਲੇ ਨਾਲ ਟਰਨਰ ਨੇ ਕਿਹਾ,"ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਹ ਸਮਾਜਿਕ ਦੂਰੀ ਵਾਲੇ ਉਪਾਅ ਸਾਨੂੰ ਹੋਰ ਵੀ ਨੇੜੇ ਲਿਆ ਰਹੇ ਹਨ।"ਉੱਧਰ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰੋਜ਼ਾਨਾ ਰਿਪੋਰਟ ਵਿਚ ਕਿਹਾ ਹੈ ਕਿ ਦੁਨੀਆ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 5,581 ਤੋਂ ਵੱਧ ਕੇ 349,095 ਤੱਕ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਦਨ ਨੇ ਉਇਗਰ ਅਧਿਕਾਰ ਬਿੱਲ ਕੀਤਾ ਪਾਸ
ICMR ਵੱਲੋਂ ਸਮਰਥਨ ਦੇ ਬਾਵਜੂਦ ਫਰਾਂਸ ਨੇ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ 'ਤੇ ਲਾਈ ਪਾਬੰਦੀ
NEXT STORY