ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਦੇ ਸਿਹਤ ਮੰਤਰੀ ਓਂਗ ਯੇ ਕੁੰਗ ਨੇ ਸੋਮਵਾਰ ਸੰਸਦ ’ਚ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਦੀ ਲਹਿਰ ਡੈਲਟਾ ਵੇਰੀਐਂਟ ਕਾਰਨ ਆਈ ਲਹਿਰ ਨਾਲੋਂ ‘ਕਈ ਗੁਣਾ ਵੱਡੀ’ ਹੋਣ ਦਾ ਖ਼ਦਸ਼ਾ ਹੈ। ਮੰਤਰੀ ਨੇ ਓਮੀਕ੍ਰੋਨ ਦੇ ਬਹੁਤ ਜ਼ਿਆਦਾ ਇਨਫੈਕਟਿਡ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਫੈਕਸ਼ਨ ਦੇ ਮਾਮਲਿਆਂ ਦੇ ਹਰ ਦੋ ਤੋਂ ਤਿੰਨ ਦਿਨਾਂ ’ਚ ਦੁੱਗਣੇ ਹੋਣ ਦਾ ਖ਼ਦਸ਼ਾ ਹੈ ਅਤੇ ਸਿੰਗਾਪੁਰ ’ਚ ਓਮੀਕ੍ਰੋਨ ਲਹਿਰ ਦੇ ਡੈਲਟਾ ਵੇਰੀਐਂਟ ਕਾਰਨ ਆਈ ਲਹਿਰ ਨਾਲੋਂ ‘ਕਈ ਗੁਣਾ ਵੱਡੀ’ ਹੋਣ ਦਾ ਖ਼ਦਸ਼ਾ ਜਤਾਇਆ ਜਾ ਸਕਦਾ ਹੈ। ਮੰਤਰੀ ਨੇ ਇਕ ਸੰਸਦ ਮੈਂਬਰ ਦੇ ਸਵਾਲ ਦੇ ਜਵਾਬ ’ਚ ਕਿਹਾ, ‘‘ਜੇਕਰ ਡੈਲਟਾ ਵੇਰੀਐਂਟ ਕਾਰਨ ਰੋਜ਼ਾਨਾ 10 ਤੋਂ 15 ਹਜ਼ਾਰ ਜਾਂ ਇਸ ਤੋਂ ਵੀ ਵੱਧ ਕੇਸ ਸਾਹਮਣੇ ਆਉਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ “ਜਦੋਂ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋਣ ਲੱਗੇਗਾ ਤਾਂ ਅਸੀਂ ਦੋ ਹਫ਼ਤਿਆਂ ਦੇ ਅੰਦਰ ਪ੍ਰਤੀ ਦਿਨ ਤਿੰਨ ਹਜ਼ਾਰ ਨਵੇਂ ਕੇਸ ਦੇਖ ਸਕਦੇ ਹਾਂ।” ਓਂਗ ਨੇ ਗਲੋਬਲ ਅਧਿਐਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਓਮੀਕਰੋਨ ਡੈਲਟਾ ਨਾਲੋਂ ਘੱਟ ਗੰਭੀਰ ਹੈ ਅਤੇ ਲੋਕਾਂ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਘੱਟ ਜ਼ਰੂਰਤ ਪੈ ਰਹੀ ਹੈ।
ਉਨ੍ਹਾਂ ਕਿਹਾ, “ਅਸੀਂ ਇਹ ਆਪਣੇ ਤਜਰਬੇ ਤੋਂ ਵੀ ਕਹਿ ਸਕਦੇ ਹਾਂ। ਸਿੰਗਾਪੁਰ ’ਚ ਹੁਣ ਤੱਕ ਓਮੀਕਰੋਨ ਦੇ 4,322 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ 308 ਲੋਕ ਸ਼ਾਮਲ ਹਨ। ਇਨ੍ਹਾਂ ’ਚੋਂ 8 ਨੂੰ ਆਕਸੀਜਨ ਦੀ ਲੋੜ ਪਈ ਸੀ ਅਤੇ ਕਿਸੇ ਨੂੰ ਵੀ ਆਈ. ਸੀ.ਯੂ. ’ਚ ਦਾਖ਼ਲ ਨਹੀਂ ਕਰਨਾ ਪਿਆ। ਮੰਤਰੀ ਨੇ ਕਿਹਾ ਕਿ ਜੇ ਡੈਲਟਾ ਦੇ ਇੰਨੇ ਮਾਮਲੇ ਸਾਹਮਣੇ ਆਏ ਹੁੰਦੇ ਤਾਂ 50 ਤੋਂ 60 ਮਰੀਜ਼ਾਂ ਨੂੰ ਆਕਸੀਜਨ ਤੇ ਆਈ. ਸੀ. ਯੂ. ਦੀ ਲੋੜ ਪੈ ਸਕਦੀ ਸੀ ਜਾਂ ਉਨ੍ਹਾਂ ਦੀ ਮੌਤ ਹੋ ਸਕਦੀ ਸੀ। ਇਸੇ ਦਰਮਿਆਨ ਸਿੰਗਾਪੁਰ ’ਚ ਐਤਵਾਰ ਨੂੰ ਕੋਰੋਨਾ ਦੇ 845 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚ 587 ਮਰੀਜ਼ ਵਿਦੇਸ਼ਾਂ ਤੋਂ ਆਏ ਹਨ। ਦੇਸ਼ ਵਿਚ ਇਨਫੈਕਸ਼ਨ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 838 ਹੋ ਗਈ। ਸਿੰਗਾਪੁਰ ’ਚ ਹੁਣ ਤਕ 2,85,647 ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਓਮੀਕਰੋਨ ਵੇਰੀਐਂਟ ਦੇ 327 ਨਵੇਂ ਮਾਮਲੇ ਸਾਹਮਣੇ ਆਏ।
ਬ੍ਰਿਸਬੇਨ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
NEXT STORY