ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਪੁਲਾਉ ਟਾਪੂ ਤੇਲ ਸੋਧਕ ਕਾਰਖਾਨੇ ਤੋਂ ਸਾਲ 2017 ਵਿੱਚ 9.452 ਕਰੋੜ ਡਾਲਰ ਦੀ ਈਂਧਨ ਚੋਰੀ ਕਰਨ ਦੇ ਦੋਸ਼ ਵਿੱਚ ਰਿਸ਼ਵਤਖੋਰੀ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਹੁਣ ਵੀਰਵਾਰ ਨੂੰ 12 ਲੋਕਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਪੰਜ ਲੋਕ ਵੀ ਸ਼ਾਮਲ ਹਨ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਪੁਲਾਊ (ਆਈਲੈਂਡ) ਬੁਕੋਮ ਸਥਿਤ ਰਾਇਲ ਡੱਚ ਸ਼ੈੱਲ ਰਿਫਾਇਨਰੀ 'ਚ ਇਹ ਚੋਰੀ ਕਰੀਬ 10 ਸਾਲ ਤੱਕ ਚੱਲੀ। ਖ਼ਬਰਾਂ ਅਨੁਸਾਰ ਇਹ ਸਾਜ਼ਿਸ਼ ਰਿਫਾਈਨਰੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੇ ਰਚੀ ਸੀ ਅਤੇ ਉਹ ਗੈਰ-ਕਾਨੂੰਨੀ ਤੌਰ 'ਤੇ ਸਮੁੰਦਰੀ ਜ਼ਹਾਜ਼ਾਂ ਵਿਚ ਵਰਤਿਆ ਜਾਣ ਵਾਲਾ ਤੇਲ ਬਾਜ਼ਾਰੀ ਕੀਮਤ ਤੋਂ ਘੱਟ ਕੀਮਤ 'ਤੇ ਭਰਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: ਵਿਸਾਖੀ ਮੌਕੇ ਇਤਿਹਾਸਕ ਪੁਲ ਅਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ
ਭਾਰਤੀ ਮੂਲ ਦੇ 60 ਸਾਲਾ ਦੁਰਾਈਸਾਮੀ 'ਤੇ ਕਥਿਤ ਤੌਰ 'ਤੇ 31,000 ਡਾਲਰ ਲੈਣ ਦੇ ਤਿੰਨ ਦੋਸ਼, ਆਨੰਦ ਓਮਪ੍ਰਕਾਸ਼ (39) 'ਤੇ 14,770 ਡਾਲਰ ਲੈਣ ਦੇ ਦੋ ਦੋਸ਼, ਜਸਬੀਰ ਸਿੰਘ ਪਰਮਜੀਤ ਸਿੰਘ (37) 'ਤੇ 15,000 ਡਾਲਰ ਲੈਣ ਦਾ ਇਕ ਦੋਸ਼, ਕੁਮੁਨਨ ਰਤਨਾ ਕੁਮਾਰਨ (40) 'ਤੇ 12,000 ਡਾਲਰ ਲੈਣ ਦਾ ਇਕ ਦੋਸ਼ ਅਤੇ ਪਰਮਾਨੰਦਮ ਸ਼੍ਰੀਨਿਵਾਸਨ (39) 'ਤੇ 3,000 ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਦਾਇਰ ਕੀਤਾ ਗਿਆ ਹੈ। ਬਿਊਰੋ ਆਫ਼ ਕਰੱਪਸ਼ਨ ਇਨਵੈਸਟੀਗੇਸ਼ਨ ਦੇ ਅਨੁਸਾਰ ਵੀਰਵਾਰ ਨੂੰ ਦੋਸ਼ੀ ਪਾਏ ਗਏ 12 ਲੋਕ ਸ਼ੈੱਲ ਦੁਆਰਾ ਤਾਇਨਾਤ ਬਾਹਰੀ ਸਰਵੇਖਣ ਕੰਪਨੀਆਂ ਦੇ ਕਰਮਚਾਰੀ ਹਨ, ਜਿਨ੍ਹਾਂ ਦਾ ਕੰਮ ਜਹਾਜ਼ ਵਿੱਚ ਲੋਡ ਹੋਏ ਈਂਧਨ ਦੀ ਮਾਤਰਾ ਦੀ ਜਾਂਚ ਕਰਨਾ ਸੀ। ਉਨ੍ਹਾਂ 'ਤੇ ਜਾਂਚ ਦੌਰਾਨ ਜਹਾਜ਼ 'ਤੇ ਬਾਲਣ ਦੀ ਸਹੀ ਜਾਣਕਾਰੀ ਨਾ ਦੇਣ ਲਈ ਕੁੱਲ 2,21,530 ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ : ਔਰਤ ਨੇ ਘਰ 'ਚ ਪਾਲੇ 50 ਚੂਹੇ, ਕਿਹਾ-ਇਹ ਮੇਰੇ ਬੱਚਿਆਂ ਵਰਗੇ (ਤਸਵੀਰਾਂ)
ਪਾਕਿ ਦੇ ਸਾਬਕਾ ਗ੍ਰਹਿ ਮੰਤਰੀ ਨੇ ਮੰਨਿਆ-ਇਮਰਾਨ ਅਤੇ ਫੌਜ ਪ੍ਰਮੁੱਖ ਬਾਜਵਾ ਦੇ ਵਿਚਾਲੇ ਚੱਲ ਰਿਹੈ ਤਣਾਅ
NEXT STORY