ਕਾਠਮੰਡੂ (ਭਾਸ਼ਾ): ਕੋਰੋਨਾ ਲਾਗ ਦੀ ਬਿਮਾਰੀ ਨੇ ਪ੍ਰਵਾਸੀ ਮਜ਼ਦੂਰਾਂ 'ਤੇ ਸਭ ਤੋਂ ਵੱਡਾ ਅਸਰ ਪਾਇਆ ਹੈ। ਇਕ ਮੀਡੀਆ ਰਿਪੋਰਟ ਦੇ ਮੁਤਾਬਕ, ਨੇਪਾਲ ਵਿਚ ਕੋਰੋਨਾ ਵਾਇਰਸ ਦੇ ਖਤਰਿਆਂ ਦੇ ਬਾਵਜੂਦ ਘੱਟੋ-ਘੱਟ 22,000 ਨੇਪਾਲੀ ਪ੍ਰਵਾਸੀ ਮਜ਼ਦੂਰ, ਨੇਪਗੰਜ ਸਰਹੱਦੀ ਖੇਤਰ ਵਿਚ ਕੰਮ ਕਰਨ ਲਈ ਨੇਪਾਲਗੰਜ ਸਰਹੱਦ ਰਾਹੀਂ ਪਿਛਲੇ ਚਾਰ ਹਫਤਿਆਂ ਵਿਚ ਭਾਰਤ ਵੱਲ ਰਵਾਨਾ ਹੋਏ ਹਨ। ਦੀ ਹਿਮਾਲੀਅਨ ਟਾਈਮਜ਼ ਨੇ ਜਮੁਨਾਹਾ ਪੁਲਸ ਦਫਤਰ ਵਿਚ ਐੱਸ.ਆਈ. ਵਿਸ਼ਨੂੰ ਗਿਰੀ ਦੇ ਹਵਾਲੇ ਨਾਲ ਦੱਸਿਆ ਕਿ ਮਜ਼ਦੂਰ ਲੰਬੇ ਸਮੇਂ ਤੱਕ ਤਾਲਾਬੰਦੀ ਦੇ ਬਾਅਦ ਭਾਰਤ ਲਈ ਰਵਾਨਾ ਹੋ ਚੁੱਕੇ ਹਨ।
ਐੱਸ.ਆਈ. ਗਿਰੀ ਦੇ ਮੁਤਾਬਕ, ਕੁੱਲ 76,048 ਪ੍ਰਵਾਰੀ ਮਜ਼ਦੂਰ ਨੇਪਾਲਗੰਜ ਸਰਹੱਦੀ ਬਿੰਦੂ ਦੇ ਮਾਧਿਅਮ ਨਾਲ 15 ਸਤੰਬਰ ਤੱਕ ਨੇਪਾਲ ਪਰਤ ਆਏ ਹਨ। ਉਹਨਾਂ ਦੇ ਮੁਤਾਬਕ, ਲੱਗਭਾਗ 40,000 ਭਾਰਤੀ ਨਾਗਰਿਕ ਸਰਹੱਦ ਦੇ ਮਾਧਿਅਮ ਨਾਲ ਇਕ ਹੀ ਸਮੇਂ ਦੌਰਾਨ ਘਰ ਪਰਤੇ। ਗਿਰੀ ਨੇ ਕਿਹਾ ਕਿ ਰਾਸ਼ਨ ਕਾਰਡ ਰੱਖਣ ਵਾਲੇ ਨੇਪਾਲੀਆਂ ਨੇ ਭਾਰਤ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। ਗਿਰੀ ਨੇ ਕਿਹਾ ਕਿ ਉਹਨਾਂ ਨੂੰ ਇਲਾਜ, ਦਵਾਈ ਖਰੀਦਣ ਅਤੇ ਮਰੀਜ਼ਾਂ ਨੂੰ ਮਿਲਣ ਦੇ ਲਈ ਸਰਹੱਦ ਦੇ ਮਾਧਿਅਮ ਨਾਲ ਦੇਸ਼ ਵਿਚ ਦਾਖਲ ਹੋਣ ਅਤੇ ਬਾਹਰ ਨਿਕਲਣ ਵੀ ਇਜਾਜ਼ਤ ਦਿੱਤੀ ਗਈ ਹੈ।
ਹਿਮਾਲੀਅਨ ਟਾਈਮਜ਼ ਦੇ ਗਿਰੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਿਫਾਰਿਸ਼ ਪੱਤਰ ਅਤੇ ਪਛਾਣ ਪੱਤਰ ਦੇ ਆਧਾਰ 'ਤੇ ਨੇਪਾਲ-ਭਾਰਤ ਸਰਹੱਦ 'ਤੇ ਲੋਕਾਂ ਦੀ ਆਵਾਜਾਈ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਸੁਰੱਖਿਆ ਕਰਮੀਆਂ ਨੇ ਨੇਪਾਲਗੰਜ ਬਾਰਡਰ ਪੁਆਇੰਟ 'ਤੇ ਨੇਪਾਲੀਆਂ ਦੇ ਦਾਖਲ ਹੋਣ 'ਤੇ ਸਖਤੀ ਕਰ ਦਿੱਤੀ ਸੀ। ਬਿਨਾਂ ਭਾਰਤੀ ਪਛਾਣ ਪੱਤਰ ਦੇ ਕਈ ਲੋਕ ਕੈਲਾਲੀ ਦੇ ਤ੍ਰਿਨਗਰ ਬਾਰਡਰ ਪੁਆਇੰਟ ਤੋਂ ਭਾਰਤ ਜਾਣ ਲੱਗੇ। ਡਾਂਗ, ਬਾਂਕੇ, ਬਰਦਿਆ, ਜਜਰਕੋਟ, ਸੁਰਖੇਤ, ਦਲੇਲੇਖ, ਜੁਮਲਾ, ਸਲਯਾਨ, ਰੂਕੁਮ ਅਤੇ ਕਲਿਕੋਟ ਦੇ ਲੋਕ ਕੰਮ ਦੇ ਲਈ ਭਾਰਤ ਜਾਂਦੇ ਹਨ।
ਕੋਰੋਨਾ ਦੇ ਮਾਮਲੇ ਵਧਣ ਕਾਰਨ ਦੁਬਈ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ
NEXT STORY