ਸਿੰਗਾਪੁਰ (ਬਿਊਰੋ)— ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨੇ ਐਤਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਨਾਲ ਯੁੱਧ ਹੋਇਆ ਤਾਂ ਇਹ ਦੁਨੀਆ ਲਈ ਭਿਆਨਕ ਸਾਬਤ ਹੋਵੇਗਾ। ਇਸ ਲਈ ਬਿਹਤਰ ਹੈ ਕਿ ਅਮਰੀਕਾ ਤਾਈਵਾਨ ਅਤੇ ਦੱਖਣੀ ਚੀਨ ਸਾਗਰ ਦੇ ਮੁੱਦੇ 'ਤੇ ਦਖਲ ਅੰਦਾਜ਼ੀ ਨਾ ਕਰੇ। ਵੇਈ ਨੇ ਇਹ ਗੱਲ ਸਿੰਗਾਪੁਰ ਵਿਚ ਰੱਖਿਆ ਮੁੱਦੇ 'ਤੇ ਆਯੋਜਿਤ ਸ਼ਾਂਗਰੀ-ਲਾ ਡਾਇਲਾਗ ਵਿਚ ਕਹੀ।
ਹਾਲ ਹੀ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਟੋਨੋਮਸ ਅਤੇ ਲੋਕਤੰਤਰੀ ਵਿਵਸਥਾ ਨੂੰ ਸਮਰਥਨ ਦੇਣਾ ਸ਼ੁਰੂ ਕੀਤਾ ਸੀ। ਨਾਲ ਹੀ ਅਮਰੀਕਾ ਨੇ ਤਾਈਵਾਨ ਸਟ੍ਰੇਟ (strait) ਵਿਚ ਆਪਣੇ ਜਹਾਜ਼ ਭੇਜੇ ਸਨ। ਵੇਈ ਨੇ ਕਿਹਾ,''ਜੇਕਰ ਕਿਸੇ ਨੇ ਤਾਈਵਾਨ ਅਤੇ ਚੀਨ ਦੇ ਸੰਬੰਧਾਂ ਵਿਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਅਖੀਰ ਤੱਕ ਲੜਾਂਗੇ। ਸਾਡੇ ਲਈ ਤਾਈਵਾਨ ਇਕ ਪਵਿੱਤਰ ਖੇਤਰ ਵਾਂਗ ਹੈ। ਏਸ਼ੀਆ ਵਿਚ ਚੀਨ ਵੱਲੋਂ ਆਪਰੇਸ਼ਨ ਕਰਨ ਦਾ ਉਦੇਸ਼ ਖੁਦ ਦੀ ਸੁਰੱਖਿਆ ਕਾਇਮ ਕਰਨਾ ਹੈ। ਅਸੀਂ ਕਿਸੇ 'ਤੇ ਹਮਲਾ ਨਹੀਂ ਕਰਾਂਗੇ ਪਰ ਆਪਣੇ ਹਿੱਤਾਂ ਦੀ ਰੱਖਿਆ ਲਈ ਹਮਲਾ ਕਰਨ ਤੋਂ ਪਿੱਛੇ ਵੀ ਨਹੀਂ ਹਟਾਂਗੇ।
ਵੇਈ 2011 ਤੋਂ ਬਾਅਦ ਪਹਿਲੇ ਅਜਿਹੇ ਚੀਨੀ ਰੱਖਿਆ ਮੰਤਰੀ ਹਨ ਜਿਨ੍ਹਾਂ ਨੇ ਸ਼ਾਂਗਰੀ-ਲਾ ਡਾਇਲਾਗ ਵਿਚ ਹਿੱਸਾ ਲਿਆ। ਵੇਈ ਨੇ ਇਹ ਵੀ ਕਿਹਾ ਕਿ ਚੀਨ ਨੂੰ ਤੋੜਨ ਵਾਲ ਕਦਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਾਈਵਾਨ ਵਿਚ ਦਖਲ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਅਸਫਲ ਹੋਣਗੀਆਂ। ਜੇਕਰ ਕੋਈ ਤਾਈਵਾਨ ਨੂੰ ਚੀਨ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਾਡੀ ਫੌਜ ਕੋਲ ਲੜਾਈ ਦੇ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਹੋਵੇਗਾ। ਇੱਥੇ ਦੱਸ ਦਈਏ ਕਿ ਬਾਕੀ ਦੇਸ਼ਾਂ ਵਾਂਗ ਅਮਰੀਕਾ ਦੇ ਤਾਈਵਾਨ ਨਾਲ ਰਸਮੀ ਰਿਸ਼ਤੇ ਨਹੀਂ ਹਨ। ਅਮਰੀਕਾ ਨਾ ਸਿਰਫ ਤਾਈਵਾਨ ਦਾ ਸਮਰਥਨ ਕਰਦਾ ਹੈ ਸਗੋਂ ਉਨ੍ਹਾਂ ਦੇ ਹਥਿਆਰਾਂ ਦਾ ਮੁੱਖ ਸਰੋਤ ਹੈ।
ਜਾਪਾਨ ਵਿਚ ਬਫਰ ਸਟਾਪ ਨਾਲ ਟਕਰਾਈ ਚਾਲਕ ਰਹਿਤ ਕਾਰ ਟ੍ਰੇਨ, 14 ਹੋਈ ਜ਼ਖਮੀ
NEXT STORY