ਸਿੰਗਾਪੁਰ (ਭਾਸ਼ਾ): ਸਿੰਗਾਪੁਰ ਨੇ ਬੰਗਲਾਦੇਸ਼, ਭਾਰਤ, ਮਿਆਂਮਾਰ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਯਾਤਰੀਆਂ ਨੂੰ ਮੰਗਲਵਾਰ ਦੇਰ ਰਾਤ 11 ਵੱਜ ਕੇ 59 ਮਿੰਟ ਤੋਂ ਦੇਸ਼ ਵਿਚ ਪ੍ਰਵੇਸ਼ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਸ ਵਿਚ ਛੋਟੀ ਮਿਆਦ ਲਈ ਆਉਣ ਵਾਲੇ ਯਾਤਰੀ ਸ਼ਾਮਲ ਨਹੀਂ ਹਨ। ਸਿੰਗਾਪੁਰ ਦੀਆਂ ਕੰਪਨੀਆਂ ਨੇ ਭਾਰਤ, ਬੰਗਲਾਦੇਸ਼ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਲਈ ਆਪਣੀਆਂ ਸਰਹੱਦਾਂ ਫਿਰ ਤੋਂ ਖੋਲ੍ਹਣ ਦੇ ਸਰਕਾਰ ਦੇ ਕਦਮ ਦਾ ਸੁਆਗਤ ਕੀਤਾ ਹੈ, ਕਿਉਂਕਿ ਇਸ ਨਾਲ ਨਿਰਮਾਣ ਖੇਤਰ ਵਿਚ ਕਾਮਿਆਂ ਦੀ ਘਾਟ ਦੂਰ ਹੋ ਸਕੇਗੀ। ਹਾਲਾਂਕਿ ਕੰਪਨੀਆਂ ਲੇਬਰ-ਇੰਟੈਂਸਿਵ ਕੰਸਟ੍ਰਸਕਸ਼ਨ ਸੈਕਟਰ ਲਈ ਮੈਨਪਾਵਰ ਦੀ ਇਜਾਜ਼ਤ ਦੇਣ ਵਾਲੇ ਕਦਮਾਂ ’ਤੇ ਸਪੱਸ਼ਟਤਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ
‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਲਾਗੂ ਪਾਬੰਦੀਆਂ ਕਾਰਨ ਇੱਥੇ ਕਈ ਕੰਪਨੀਆਂ ਕਾਮਿਆਂ ਦੀ ਘਾਟ ਨਾਲ ਜੂਝ ਰਹੀਆਂ ਹਨ। ਹੁਣ ਜਦੋਂ ਸਰਕਾਰ ਨੇ ਆਪਣੀਆਂ ਸਰਹੱਦਾਂ ਫਿਰ ਤੋਂ ਖੋਲ੍ਹ ਦਿੱਤੀਆਂ ਹਨ ਤਾਂ ਕੰਪਨੀਆਂ ਨੇ ਅਨਿਸ਼ਚਿਤਤਾ ਜ਼ਾਹਰ ਕੀਤੀ ਹੈ ਕਿ ਬੁੱਧਵਾਰ ਤੋਂ ਕਿੰਨੀ ਸੰਖਿਆ ਵਿਚ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਕਾਮਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1 ਤੋਲੇ ਸੋਨੇ ਦੀ ਕੀਮਤ ਹੋਈ 1 ਲੱਖ 32 ਹਜ਼ਾਰ ਰੁਪਏ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਨੇ ਮੀਥੇਨ ਦੀ ਨਿਕਾਸੀ ਘਟਾਉਣ ਸੰਬੰਧੀ ਵਾਅਦੇ ਤੋਂ ਕੀਤਾ ਇਨਕਾਰ
NEXT STORY