ਇੰਟਰਨੈਸ਼ਨਲ ਡੈਸਕ : ਸਿੰਗਾਪੁਰ ਨੇ ਸੋਮਵਾਰ ਅਮਰੀਕਾ ਨੂੰ ਆਪਣਾ ਟੈਂਕਰ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਕਿ ਉਹ ਯੁੱਧ ਪ੍ਰਭਾਵਿਤ ਅਫਗਾਨਿਸਤਾਨ ’ਚ ਫਸੇ ਨਾਗਰਿਕਾਂ ਨੂੰ ਬਾਹਰ ਕੱਢ ਸਕੇ। ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗੱਲਬਾਤ ਦੌਰਾਨ ਇਹ ਪੇਸ਼ਕਸ਼ ਕੀਤੀ। ਗੱਲਬਾਤ ’ਚ ਦੋਵਾਂ ਦੇਸ਼ਾਂ ਨੇ ਰੱਖਿਆ ਅਤੇ ਸਾਈਬਰ ਸੁਰੱਖਿਆ ’ਚ ਸਹਿਯੋਗ ਵਧਾਉਣ ਸਮੇਤ ਕਈ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ। ਉਪ ਰਾਸ਼ਟਰਪਤੀ ਹੈਰਿਸ ਦੀ ਸਿੰਗਾਪੁਰ ਯਾਤਰਾ ਬਾਈਡੇਨ ਪ੍ਰਸ਼ਾਸਨ ਦੀ ਦੱਖਣ-ਪੂਰਬੀ ਏਸ਼ੀਆ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਨੀਤੀ ਅਧੀਨ ਹੈ।
ਇਹ ਖੇਤਰ ਅਮਰੀਕਾ ਦੀ ਸੁਰੱਖਿਆ ਅਤੇ ਭਵਿੱਖ ਦੀ ਖੁਸ਼ਹਾਲੀ ਲਈ ਅਹਿਮ ਹੈ ਕਿਉਂਕਿ ਖੇਤਰ ’ਚ ਚੀਨ ਨੇ ਹਮਲਾਵਰ ਨੀਤੀ ਅਪਣਾਈ ਹੋਈ ਹੈ। ਹੈਰਿਸ ਨੇ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਨੂੰ ਕੱਢਣ ’ਚ ਸਹਾਇਤਾ ਲਈ ਲੀ ਦੀ ‘ਉਦਾਰ ਪੇਸ਼ਕਸ਼’ ਲਈ ਧੰਨਵਾਦ ਕੀਤਾ।
ਜਾਪਾਨ ਕਰਮਚਾਰੀਆਂ ਨੂੰ ਕੱਢਣ ਲਈ ਅਫ਼ਗਾਨਿਸਤਾਨ 'ਚ ਭੇਜੇਗਾ ਫ਼ੌਜੀ ਜਹਾਜ਼
NEXT STORY