ਸਿੰਗਾਪੁਰ -ਸਿੰਗਾਪੁਰ ਦੇ ਅਧਿਕਾਰੀਆਂ ਨੇ 1,000 ਤੋਂ ਵੱਧ ਇੰਟਰਨੈੱਟ ਪ੍ਰੋਟੋਕੋਲ (ਆਈ. ਪੀ.) ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸਾਈਬਰ ਅਪਰਾਧਾਂ ਨਾਲ ਜੁੜੇ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਿੰਗਾਪੁਰ ਪੁਲਸ ਫੋਰਸ (ਐੱਸ. ਪੀ. ਐੱਫ.) ਦੇ ਅਪਰਾਧਿਕ ਜਾਂਚ ਵਿਭਾਗ ਦੇ ਅਧੀਨ ਸਾਈਬਰ ਕ੍ਰਾਈਮ ਕਮਾਂਡ ਦੇ ਅਧਿਕਾਰੀਆਂ ਨੇ ਦੇਸ਼ ਵਿਚ ਆਈ. ਪੀ. ਪਤਿਆਂ ਨੂੰ ਹਟਾਉਣ ਲਈ ਸਿੰਗਾਪੁਰ ਦੀ ਸਾਈਬਰ ਸੁਰੱਖਿਆ ਏਜੰਸੀ (ਸੀ.ਐੱਸ.ਏ.) ਨਾਲ ਕੰਮ ਕੀਤਾ। ਇਹ ਗਲੋਬਲ ਪੁਲਸ ਸੰਗਠਨ ਇੰਟਰਪੋਲ ਦੀ ਅਗਵਾਈ ਹੇਠ 26 ਦੇਸ਼ਾਂ ’ਚ 4 ਮਹੀਨਿਆਂ ਤੱਕ ਚੱਲੇ ਆਪ੍ਰੇਸ਼ਨ ਦਾ ਹਿੱਸਾ ਸੀ ਅਤੇ ਇਸ ਨੂੰ ‘ਆਪ੍ਰੇਸ਼ਨ ਸਕਿਓਰ’ ਦਾ ਨਾਮ ਦਿੱਤਾ ਗਿਆ ਸੀ।
ਅਗਲੇ ਸਾਲ ਫਿਰ ਟਕਰਾਉਣਗੀਆਂ IPL ਤੇ PSL ਦੀਆਂ ਤਰੀਕਾਂ
NEXT STORY