ਸਿੰਗਾਪੁਰ (ਭਾਸ਼ਾ)- ਸਿੰਗਾਪੁਰ 29 ਨਵੰਬਰ ਤੋਂ ਭਾਰਤ ਅਤੇ ਇੰਡੋਨੇਸ਼ੀਆ ਦੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਕੁਆਰੰਟੀਨ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਸਿੰਗਾਪੁਰ ਉਮੀਦ ਕਰ ਰਿਹਾ ਹੈ ਕਿ ਉਸ ਨੂੰ ਇਕ ਅੰਤਰਰਾਸ਼ਟਰੀ ਕਨੈਕਟੀਵਿਟੀ ਹੱਬ ਵਜੋਂ ਆਪਣਾ ਦਰਜਾ ਦੁਬਾਰਾ ਹਾਸਲ ਕਰਨ ਵਿਚ ਮਦਦ ਮਿਲੇਗੀ। ਸੋਮਵਾਰ ਨੂੰ ਮੀਡੀਆ 'ਚ ਅਜਿਹੀ ਖ਼ਬਰ ਆਈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਇਸ ਸਮੇਂ ਕੈਨੇਡਾ, ਆਸਟ੍ਰੇਲੀਆ ਅਤੇ ਜਰਮਨੀ ਸਮੇਤ 13 ਅਜਿਹੇ ਦੇਸ਼ ਹਨ ਜੋ ਸਿੰਗਾਪੁਰ ਦੇ ਵੈਕਸੀਨੇਟਿਡ ਟਰੈਵਲ ਲੇਨ (VTL) ਦੇ ਅਧੀਨ ਆਉਂਦੇ ਹਨ। ਸਟ੍ਰੇਟ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਤੋਂ ਆਉਣ ਵਾਲੇ ਯਾਤਰੀ 29 ਨਵੰਬਰ ਤੋਂ ਕੁਆਰੰਟੀਨ-ਮੁਕਤ ਯਾਤਰਾ ਯੋਜਨਾ ਤਹਿਤ ਸਿੰਗਾਪੁਰ ਵਿਚ ਕਦਮ ਰੱਖ ਸਕਣਗੇ। ਇਸ ਤੋਂ ਇਲਾਵਾ ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਯਾਤਰੀ ਵੀ.ਟੀ.ਐੱਲ. ਸਕੀਮ ਤਹਿਤ 6 ਦਸੰਬਰ ਤੋਂ ਸਿੰਗਾਪੁਰ ਵਿਚ ਦਾਖ਼ਲ ਹੋ ਸਕਣਗੇ।
ਇਹ ਵੀ ਪੜ੍ਹੋ : ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ
ਵੀ.ਟੀ.ਐੱਲ. ਤਹਿਤ ਯਾਤਰੀਆਂ ਨੂੰ ਸਿੰਗਾਪੁਰ ਪਹੁੰਚਣ 'ਤੇ ਹੋਮ ਸਟੇਅ (ਇਕਾਂਤਵਾਸ) ਨੋਟਿਸ ਨਹੀਂ ਦਿੱਤਾ ਜਾਂਦਾ ਹੈ। ਇਸ ਦੀ ਬਜਾਏ ਉਨ੍ਹਾਂ ਨੂੰ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ 2 ਦਿਨਾਂ ਦੇ ਅੰਦਰ ਕੀਤੇ ਗਏ ਟੈਸਟ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ ਅਤੇ ਪਹੁੰਚਣ 'ਤੇ ਉਨ੍ਹਾਂ ਨੂੰ ਪੀ.ਸੀ.ਆਰ. ਟੈਸਟ ਕਰਵਾਉਣਾ ਹੋਵੇਗਾ। ਸੋਮਵਾਰ ਨੂੰ ਕੋਵਿਡ-19 ਮਲਟੀ-ਮਨਿਸਟ੍ਰੀਅਲ ਟਾਸਕ ਫੋਰਸ ਦੀ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ, ਟਰਾਂਸਪੋਰਟ ਮੰਤਰੀ ਐੱਸ ਈਸ਼ਵਰਨ ਨੇ ਕਿਹਾ ਕਿ ਸਿੰਗਾਪੁਰ ਅਤੇ ਭਾਰਤ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ 'ਤੇ ਵਿਚਾਰ ਕਰ ਰਹੇ ਹਨ। ਭਾਰਤ ਨੇ 12 ਨਵੰਬਰ ਤੋਂ ਸਿੰਗਾਪੁਰ ਵੱਲੋਂ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿੰਗਾਪੁਰ ਸਿਵਲ ਐਵੀਏਸ਼ਨ ਅਥਾਰਟੀ ਨੇ ਇਕ ਰੀਲੀਜ਼ ਵਿਚ ਕਿਹਾ ਕਿ ਵੀ.ਟੀ.ਐੱਲ. ਦੇ ਇਕ-ਇਕ ਪੜਾਅ ਦਾ ਵਿਸਥਾਰ ਕਰਨ ਨਾਲ ਉਸ ਨੂੰ 'ਜਨਤਕ ਸਿਹਤ ਨਾਲ ਸਮਝੌਤਾ ਕੀਤੇ ਬਿਨਾਂ ਹਵਾਈ ਯਾਤਰਾ ਦੀ ਸੁਰੱਖਿਆ ਨੂੰ ਬਹਾਲ' ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਇਸ ਨਾਲ ਸਿੰਗਾਪੁਰ ਨੂੰ ਗਲੋਬਲ ਕਨੈਕਟੀਵਿਟੀ ਦੇ ਨਾਲ ਅੰਤਰਰਾਸ਼ਟਰੀ ਹਵਾਬਾਜ਼ੀ ਹੱਬ ਦੇ ਦਰਜੇ 'ਤੇ ਫਿਰ ਤੋਂ ਦਾਅਵਾ ਕਰਨ ਅਤੇ ਉਸ ਨੂੰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM
NEXT STORY