ਅਬੂਜਾ (ਵਾਰਤਾ)- ਪੱਛਮੀ ਅਫਰੀਕੀ ਦੇਸ਼ ਨਾਈਜੀਰੀਆ ਦੇ ਏਨੁਗੂ ਸੂਬੇ 'ਚ ਮੰਗਲਵਾਰ ਨੂੰ ਕਈ ਵਾਹਨਾਂ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਏਨੁਗੂ ਸੂਬੇ ਦੇ ਡਿਪਟੀ ਗਵਰਨਰ ਇਫੇਯਾਨੀ ਓਸਾਈ ਨੇ ਰਾਜਧਾਨੀ ਏਨੁਗੂ ਸ਼ਹਿਰ ਦੇ ਨੇੜੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਗੈਸ ਟੈਂਕਰ ਅਤੇ ਇੱਕ ਟਰੱਕ ਸਮੇਤ ਘੱਟੋ-ਘੱਟ 4 ਵਾਹਨਾਂ ਦੀ ਟੱਕਰ ਹੋਈ ਹੈ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ 'ਤੇ ਚੜ੍ਹਾ ਦਿੱਤੀ ਕਾਰ, ਮੌਤ
ਓਸਾਈ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੂਬੇ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ 14 ਵਿਅਕਤੀਆਂ ਦਾ ਉਸੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਨਕਾਬਪੋਸ਼ ਬੰਦੂਕਧਾਰੀਆਂ ਨੇ ਬਾਜ਼ਾਰ 'ਚ ਗੋਲੀਬਾਰੀ ਕਰਨ ਮਗਰੋਂ ਲਾਈ ਅੱਗ, 9 ਲੋਕਾਂ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਫਿਰ ਜੇਲ੍ਹ ਜਾਣਗੇ ਇਮਰਾਨ ਖਾਨ? ਚੋਣ ਕਮਿਸ਼ਨ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ
NEXT STORY