ਅਬੂਜਾ- ਨਾਈਜੀਰੀਆ ਦੇ ਵਪਾਰਕ ਕੇਂਦਰ ਲਾਗੋਸ ਵਿਚ ਇਕ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕਵਿਅਕਤੀ ਲਾਪਤਾ ਹੋ ਗਿਆ। ਨਾਈਜੀਰੀਆ ਦੀ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਏਜੰਸੀ ਨੇ ਆਪਣੀ ਰਿਪੋਰਟ ਵਿਚ ਲਾਗੋਸ ਸਟੇਟ ਵਾਟਰਵੇਜ਼ ਅਥਾਰਟੀ ਦੇ ਹਵਾਲੇ ਤੋਂ ਕਿਹਾ ਹੈ ਕਿ ਇਕੋਰਦੂ ਦੇ ਨੇੜੇ ਵਾਪਰੇ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਲਾਸਵਾ ਦੇ ਜਨਰਲ ਮੈਨੇਜਰ ਓਲੂਵਾਦਾਮੀਲੋਲਾ ਨੇ ਦੱਸਿਆ ਕਿ ਕਿਸ਼ਤੀ ਚਾਲਕ ਸਣੇ 21 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ 14 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ 20.30 ਵਜੇ ਇਕੋਰੋਡ ਕੋਲ ਓਵੋਡੋ-ਅਬੇਸ਼ੇ ਵਿਚ ਵਾਪਰਿਆ।
ਨਿਊ ਸਾਊਥ ਵੇਲਜ਼ 'ਚ ਕੋਰੋਨਾਵਾਇਰਸ ਦੇ 14 ਨਵੇਂ ਮਾਮਲੇ
NEXT STORY