ਵਲਾਦੀਵੋਸਤੋਕ (ਏਜੰਸੀ)- ਰੂਸ ਦੇ ਕਾਮਚਾਟਕਾ ਪ੍ਰਾਇਦੀਪ 'ਚ ਕਲਯੁਚੇਵਸਕਾਯਾ ਸੋਪਕਾ ਜਵਾਲਾਮੁਖੀ 'ਤੇ ਚੜ੍ਹਨ ਦੌਰਾਨ ਹੋਏ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਇਕ ਰਿਪੋਰਟ ਮੁਤਾਬਕ 10 ਰੂਸੀ ਸੈਲਾਨੀਆਂ ਅਤੇ 2 ਗਾਈਡਾਂ ਦਾ ਇਕ ਸਮੂਹ ਮੰਗਲਵਾਰ ਨੂੰ ਚੜ੍ਹਾਈ 'ਤੇ ਨਿਕਲਿਆ ਸੀ।
ਸ਼ਨੀਵਾਰ ਨੂੰ 9 ਲੋਕਾਂ ਨੇ ਕਲਯੁਚੇਵਸਕਾਯਾ ਸੋਪਕਾ ਜਵਾਲਾਮੁਖੀ 'ਤੇ ਚੜ੍ਹਨਾ ਸ਼ੁਰੂ ਕੀਤਾ ਸੀ, ਜਦੋਂ ਕਿ ਤਿੰਨ ਲੋਕ 3,300 ਮੀਟਰ ਦੀ ਉਚਾਈ 'ਤੇ ਕੈਂਪ ਵਿੱਚ ਸਨ। ਜਵਾਲਾਮੁਖੀ 'ਤੇ ਚੜ੍ਹਨ ਦੌਰਾਨ ਕਰੀਬ 4,150 ਮੀਟਰ ਦੀ ਉਚਾਈ 'ਤੇ ਹੋਏ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀ ਹੈਲੀਕਾਪਟਰ ਰਾਹੀਂ ਹੋਰ ਪਰਬਤਾਰੋਹੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਮਰਾਨ ਖਾਨ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਜੇਕਰ ਪਾਰਟੀ ਦੇ ਵਰਕਰਾਂ ਦਾ ਸ਼ੋਸ਼ਣ ਨਾ ਰੁਕਿਆ ਤਾਂ...
NEXT STORY