ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦਾ ਸਿਆਸੀ ਸ਼ੋਸ਼ਣ ਜਾਰੀ ਰਿਹਾ ਤਾਂ ਉਹ ਇਸਲਾਮਾਬਾਦ ਤੱਕ ਇਕ ਵਿਸ਼ਾਲ ਰੈਲੀ ਕੱਢਣਗੇ।
ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ
‘ਦ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਪੰਜਾਬ ਸੂਬੇ ਦੇ ਗੁਜਰਾਤ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਵਰਕਰਾਂ ਨੂੰ ਓਦੋਂ ਤੋਂ ਹੀ ਬੇਲੋੜੇ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਇਸ ਸਾਲ ਅਪ੍ਰੈਲ ਵਿਚ ਬੇਭਰੋਸਗੀ ਮਤੇ ਰਾਹੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ।
ਇਹ ਵੀ ਪੜ੍ਹੋ: 20 ਹਜ਼ਾਰ ਮਧੂ ਮੱਖੀਆਂ ਨੇ ਮਾਰੇ ਡੰਗ, ਇਕ ਹਫ਼ਤੇ ਮਗਰੋਂ ਕੋਮਾ ਤੋਂ ਬਾਹਰ ਆਇਆ ਸ਼ਖ਼ਸ
ਇਮਰਾਨ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਪੀ. ਟੀ. ਆਈ. ਸਮਰਥਕਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਕੀਤਾ ਤਾਂ ਇਸਲਾਮਾਬਾਦ ਤੱਕ ਆਜ਼ਾਦੀ ਅੰਦੋਲਨ ਕੀਤਾ ਜਾਏਗਾ। ਮੈਂ ਅੱਜ ਤੁਹਾਨੂੰ (ਪੀ. ਐੱਮ. ਐੱਲ.-ਐੱਨ ਨੀਤ ਸਰਕਾਰ) ਨੂੰ ਚਿਤਾਵਨੀ ਦੇ ਰਿਹਾ ਹਾਂ ਕਿ ਜੇਕਰ ਤੁਸੀਂ ਇਹ ਸਿਆਸੀ ਸ਼ੋਸ਼ਣ ਜਾਰੀ ਰੱਖਿਆ ਤਾਂ ਨਿਆਂ ਅੰਦੋਲਨ ਇਸਲਾਮਾਬਾਦ ਪਹੁੰਚੇਗਾ ਅਤੇ ਤੁਹਾਨੂੰ ਕਿਤੇ ਲੁਕਣ ਦੀ ਥਾਂ ਨਹੀਂ ਮਿਲੇਗੀ।
ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ
NEXT STORY