ਕਾਨੋ— ਉੱਤਰੀ ਨਾਈਜੀਰੀਆ ਦੇ ਕੈਟਸਿਨਾ ਸੂਬੇ 'ਚ ਬੰਦੂਕਧਾਰੀਆਂ ਨੇ 'ਅੱਲਾਹੂ ਅਕਬਰ' ਦਾ ਨਾਅਰਾ ਲਾਉਂਦੇ ਹੋਏ ਤਿੰਨ ਪਿੰਡਾਂ 'ਚ ਗੋਲੀਆਂ ਬਰਸਾਈਆਂ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਬੁਲਾਰੇ ਗੈਂਬੋ ਇਸਾਹ ਨੇ ਦੱਸਿਆ ਕਿ ਕਾਲੇ ਲਿਬਾਜ਼ 'ਚ ਮੋਟਰਸਾਈਕਲ 'ਤੇ ਸਵਾਰ ਹਮਲਾਵਰਾਂ ਦੇ ਸਮੂਹ ਨੇ ਐਤਵਾਰ ਰਾਤ ਕੰਕਾਰਾ ਜ਼ਿਲੇ 'ਚ ਮੇਕਰਸ, ਡੈਨ ਸਾਬੂਆ ਤੇ ਪਾਵਾ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਗੋਲੀਬਾਰੀ ਕੀਤੀ ਤੇ ਗ੍ਰਨੇਡ ਵੀ ਸੁੱਟੇ। ਇਸਾਹ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਥੇ ਹਮਲੇ ਕਾਰਨ 6 ਪਿੰਡ ਵਾਲਿਆਂ ਦੀ ਮੌਤ ਹੋ ਗਈ। ਗੋਲੀਬਾਰੀ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਉਨ੍ਹਾਂ ਨੇ ਕਿਹਾ ਕਿ ਪੁਲਸ ਹਮਲਾਵਰਾਂ ਦੀਆਂ ਲਾਸ਼ਾਂ ਦੀ ਤਲਾਸ਼ ਲਈ ਛਾਨਬੀਨ ਕਰ ਰਹੀ ਹੈ।
ਆਸਟ੍ਰੇਲੀਆ ਦੇ ਜਲੀ ਖੇਤਰ 'ਚ ਨਜ਼ਰ ਆਇਆ ਚੀਨੀ ਜਹਾਜ਼, ਜਾਂਚ ਜਾਰੀ
NEXT STORY