ਸਿਡਨੀ (ਬਿਊਰੋ)— ਆਸਟ੍ਰੇਲੀਆਈ ਰੱਖਿਆ ਮੰਤਰਾਲੇ ਨੇ ਚੀਨ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਚੀਨ ਦੇ ਇਕ ਜਾਸੂਸੀ ਜਹਾਜ਼ ਨੂੰ ਆਪਣੀ ਜਲ ਖੇਤਰ ਵਿਚ ਨਿਗਰਾਨੀ ਕਰਦਿਆਂ ਪਾਇਆ। ਅਧਿਕਾਰੀਆਂ ਦਾ ਦਾਅਵਾ ਹੈ ਕਿ ਚੀਨ ਇਸ ਜਹਾਜ਼ ਦੀ ਮਦਦ ਨਾਲ ਆਸਟ੍ਰੇਲੀਆ ਅਤੇ ਅਮਰੀਕਾ ਵਿਚ ਜਾਰੀ ਮਿਲਟਰੀ ਅਭਿਆਸ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਅਸਲ ਵਿਚ ਆਸਟ੍ਰੇਲੀਆਈ ਅਤੇ ਅਮਰੀਕੀ ਫੌਜ ਅਗਲੇ ਮਹੀਨੇ ਹੋਣ ਵਾਲੇ ਦੋ-ਸਾਲਾਨਾ ਤਾਲਿਸਮਾਨ ਸਾਬਰੇ ਵਾਰ ਗੇਮਸ ਦੀ ਤਿਆਰੀ ਕਰ ਰਹੀ ਹੈ। ਇਸ ਲਈ ਕਰੀਬ 25 ਹਜ਼ਾਰ ਮਿਲਟਰੀ ਕਰਮੀ ਜੈੱਟਸ ਅਤੇ ਹੋਰ ਹਥਿਆਰਾਂ ਨਾਲ ਅਭਿਆਸ ਕਰ ਰਹੇ ਸਨ। ਇਸੇ ਦੌਰਾਨ ਚੀਨ ਦਾ ਇਕ ਜਹਾਜ਼ ਕਥਿਤ ਤੌਰ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਸੀ।
ਆਸਟ੍ਰੇਲੀਆਈ ਰੱਖਿਆ ਬਲ ਦੇ ਸੰਯੁਕਤ ਮੁਹਿੰਮ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਗ੍ਰੇਗ ਬਿਲਟਨ ਨੇ ਕਿਹਾ,''ਸੰਭਾਵਨਾ ਹੈ ਕਿ ਚੀਨੀ ਨਿਗਰਾਨੀ ਜਹਾਜ਼ ਮਿਲਟਰੀ ਅਭਿਆਸ ਦੀ ਪਹਿਲੀ ਝਲਕ ਲੈਣ ਲਈ ਆਸਟ੍ਰੇਲੀਆ ਦੇ ਪੂਰਬੀ-ਉੱਤਰੀ ਤੱਟ 'ਤੇ ਨਿਯੁਕਤ ਕੀਤਾ ਗਿਆ ਸੀ।'' ਬਿਲਟਨ ਨੇ ਮੀਡੀਆ ਨੂੰ ਦੱਸਿਆ,''ਅਸੀਂ ਚੀਨੀ ਜਹਾਜ਼ ਨੂੰ ਟਰੈਕ ਕਰ ਰਹੇ ਹਾਂ। ਭਾਵੇਂਕਿ ਹਾਲੇ ਤੱਕ ਸਾਨੂੰ ਉਸ ਦੇ ਉਦੇਸ਼ ਬਾਰੇ ਜਾਣਕਾਰੀ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਇਹ ਜਹਾਜ਼ ਕੁਈਨਜ਼ਲੈਂਡ ਦੇ ਪੂਰਬੀ ਤੱਟ ਤੱਕ ਆਇਆ ਸੀ। ਇਸ ਲਈ ਅਸੀਂ ਉਚਿਤ ਕਦਮ ਚੁੱਕਾਂਗੇ।''
ਗੀਤਕਾਰ ਤੇ ਗਾਇਕ ਬਿੱਕਰ ਤਿੰਮੋਵਾਲ ਦਾ ਯੂ.ਕੇ ਚ ਗੋਲਡ ਮੈਡਲ ਨਾਲ ਸਨਮਾਨ
NEXT STORY