ਇਸਲਾਮਾਬਾਦ (ਏਜੰਸੀ): ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਚ ਬਦਮਾਸ਼ਾਂ ਨਾਲ ਝੜਪਾਂ 'ਚ 6 ਪੁਲਸ ਮੁਲਾਜ਼ਮ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਸੂਬਾਈ ਗ੍ਰਹਿ ਮੰਤਰੀ ਜ਼ਿਆਉੱਲ੍ਹਾ ਲੰਗੋਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬੁੱਧਵਾਰ ਨੂੰ ਜਾਫਰਾਬਾਦ ਜ਼ਿਲੇ 'ਚ ਵਾਪਰੀ ਜਦੋਂ ਪੁਲਸ ਬਦਮਾਸ਼ਾਂ ਨੂੰ ਫੜਨ ਲਈ ਉਨ੍ਹਾਂ ਦੀ ਭਾਲ ਕਰ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬਰਡ ਫਲੂ ਦਾ ਪ੍ਰਕੋਪ : ਡੈਨਮਾਰਕ 'ਚ ਮਾਰੀਆਂ ਜਾਣਗੀਆਂ 30,000 ਮੁਰਗੀਆਂ
ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ, ਜਿਸ 'ਚ 6 ਪੁਲਸ ਮੁਲਾਜ਼ਮ ਮਾਰੇ ਗਏ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਸ ਨੇ ਅਗਲੇਰੀ ਜਾਂਚ ਲਈ ਘਟਨਾਸਥਲ ਦੀ ਘੇਰਾਬੰਦੀ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਬਕਾ ਚੀਨੀ ਜਨਰਲ ਨੇ ਖੁੱਲ੍ਹੇਆਮ ਕਬੂਲਿਆ-ਚੀਨ ਲਈ ਪਹਿਲੀ ਪਸੰਦ ਹੈ ਪਾਕਿਸਤਾਨ
NEXT STORY