ਲੰਡਨ— ਮੋਬਾਇਲ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਦੇ ਸੰਪਰਕ 'ਚ ਲੰਬੇ ਸਮੇਂ ਤੱਕ ਰਹਿਣ ਨਾਲ ਅੱਲ੍ਹੜਾਂ ਦੇ ਦਿਮਾਗ ਦੇ ਕੁਝ ਹਿੱਸਿਆਂ ਦੇ ਯਾਦਦਾਸ਼ਤ ਸਬੰਧੀ ਕੰਮਕਾਜ 'ਤੇ ਅਸਰ ਪੈ ਸਕਦਾ ਹੈ। 'ਇਨਵਾਇਰਨਮੈਂਟ ਹੈਲਥ ਪਰਸਪੈਕਟਿਵ' 'ਚ ਪ੍ਰਕਾਸ਼ਿਤ ਹੋਏ ਇਕ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅਧਿਐਨ 'ਚ ਸਵਿਟਜ਼ਰਲੈਂਡ ਦੇ ਕਰੀਬ 700 ਅੱਲ੍ਹੜਾਂ ਨੂੰ ਸ਼ਾਮਲ ਕੀਤਾ ਗਿਆ।
ਸਵਿਸ ਟ੍ਰਾਪੀਕਲ ਐਂਡ ਪਬਲਿਕ ਹੈਲਥ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਸੰਚਾਰ ਦੇ ਬਿਨਾਂ ਤਾਰ ਵਾਲੇ ਉਪਕਰਨਾਂ ਦੇ ਰੇਡੀਓਫ੍ਰੀਕਵੈਂਸੀ ਇਲੈਕਟ੍ਰੋਮੈਗਨਟ ਫੀਲਡ 'ਚ ਅੱਲ੍ਹੜਾਂ ਦੇ ਰਹਿਣ ਤੇ ਉਨ੍ਹਾਂ ਦੀ ਯਾਦਦਾਸ਼ਤ ਦੇ ਵਿਚਾਲੇ ਸਬੰਧਾਂ 'ਤੇ ਗੌਰ ਕੀਤਾ। ਅਧਿਐਨ 'ਚ ਪਾਇਆ ਗਿਆ ਕਿ ਮੋਬਾਇਲ ਫੋਨ ਦੇ ਇਸਤੇਮਾਲ ਨਾਲ ਸਾਲ ਭਰ 'ਚ ਆਰ.ਐੱਫ.-ਈ.ਐੱਮ.ਐੱਫ. ਦੇ ਸੰਪਰਕ ਨਾਲ ਅੱਲ੍ਹੜਾਂ ਦੀ ਯਾਦਦਾਸ਼ਤ 'ਤੇ ਨਾਕਾਰਾਤਮਕ ਅਸਰ ਪੈ ਸਕਦਾ ਹੈ। ਇਸ ਨਾਲ 2015 'ਚ ਪ੍ਰਕਾਸ਼ਿਤ ਹੋਏ ਪਹਿਲਾਂ ਹੋਏ ਅਧਿਐਨਾਂ ਦੀ ਵੀ ਪੁਸ਼ਟੀ ਹੁੰਦੀ ਹੈ।
ਅਮਰੀਕਾ 'ਚ 85 ਸਾਲ ਦੀ ਸਜ਼ਾ ਕੱਟ ਰਹੇ ਸ਼ਖਸ ਨੂੰ 10 ਸਾਲ ਬਾਅਦ ਹੀ ਮਿਲੀ ਰਿਹਾਈ
NEXT STORY