ਓਟਾਵਾ- ਵਾਤਾਵਰਣ ਕੈਨੇਡਾ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਓਟਾਵਾ ਵਿਚ ਭਾਰੀ ਬਰਫਬਾਰੀ ਹੋਣ ਵਾਲੀ ਹੈ ਅਤੇ 10 ਤੋਂ 25 ਸੈਂਟੀਮੀਟਰ ਤੱਕ ਬਰਫ ਡਿੱਗੇਗੀ।
ਬਰਫਬਾਰੀ ਕਾਰਨ ਹਰ ਪਾਸੇ ਚਿੱਟੀ ਚਾਦਰ ਵਿਛ ਜਾਵੇਗੀ। ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਬਰਫਬਾਰੀ ਹੋਵੇਗੀ ਤੇ ਠੰਡ ਹੋਰ ਵਧੇਗੀ। ਮਾਹਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸ਼ਨੀਵਾਰ ਨੂੰ 10 ਤੋਂ 15 ਸੈਂਟੀਮੀਟਰ ਤੱਕ ਬਰਫ ਡਿਗੇਗੀ। ਇਸ ਲਈ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਲੋਕਾਂ ਨੂੰ ਕੰਬਣੀ ਛੇੜਨਗੀਆਂ। ਸ਼ਨੀਵਾਰ ਨੂੰ ਤਾਪਮਾਨ ਜ਼ੀਰੋ ਰਹਿਣ ਦੇ ਆਸਾਰ ਹਨ। ਇਸ ਦੇ ਬਾਅਦ ਐਤਵਾਰ ਨੂੰ ਤਾਪਮਾਨ -4 ਡਿਗਰੀ ਸੈਲਸੀਅਸ ਰਹੇਗਾ। ਮਾਹਰਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਤਾਪਮਾਨ -9 ਡਿਗਰੀ ਸੈਲਸੀਅਸ ਹੋ ਸਕਦਾ ਹੈ। ਕੁਝ ਥਾਵਾਂ 'ਤੇ 25 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ।
ਕੈਨੇਡਾ ਵਿਚ ਹਰ ਸਾਲ ਭਾਰੀ ਬਰਫਬਾਰੀ ਹੁੰਦੀ ਹੈ ਤੇ ਸਕੇਟਿੰਗ ਦੇ ਸ਼ੌਕੀਨਾਂ ਲਈ ਕੁਦਰਤ ਦੀ ਇਹ ਸੌਗਾਤ ਬਹੁਤ ਖਾਸ ਹੁੰਦੀ ਹੈ। ਹਾਲਾਂਕਿ ਕਈ ਵਾਰ ਸੜਕਾਂ 'ਤੇ ਤਿਲਕਣ ਕਾਰਨ ਹਾਦਸੇ ਵਾਪਰਦੇ ਹਨ, ਜਿਸ ਤੋਂ ਬਚਣ ਲਈ ਡਰਾਈਵਰਾਂ ਨੂੰ ਵਾਹਨਾਂ ਦੇ ਟਾਇਰਾਂ ਦੀ ਜਾਂਚ ਲਈ ਪਹਿਲਾਂ ਹੀ ਸਲਾਹ ਦੇ ਦਿੱਤੀ ਜਾਂਦੀ ਹੈ। ਕਈ ਵਾਰ ਵਧੇਰੇ ਬਰਫ ਪੈਣ ਕਾਰਨ ਵਾਹਨ ਰਸਤੇ ਵਿਚ ਫਸ ਜਾਂਦੇ ਹਨ। ਇਸ ਲਈ ਵਾਤਾਵਰਣ ਕੈਨੇਡਾ ਵਲੋਂ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ
NEXT STORY