ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਬਰਫਬਾਰੀ ਗ੍ਰੇਟਰ ਟੋਰਾਂਟੋ ਏਰੀਏ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਅੱਜ ਰਾਤ ਨੂੰ 10 ਤੋਂ 20 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ। ਮੌਸਮ ਸਬੰਧੀ ਜਾਣਕਾਰੀ ਦੇਣ ਵਾਲੀ ਏਜੰਸੀ ਮੁਤਾਬਕ ਹਾਈਵੇਅ 401 'ਤੇ ਭਾਰੀ ਬਰਫਬਾਰੀ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਬਰੈਂਪਟਨ ਤੇ ਟੋਰਾਂਟੋ ਵਿਚ ਦੁਪਹਿਰ ਇਕ ਵਜੇ ਤੱਕ 8-11 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ, ਜੋ ਕਈ ਘੰਟਿਆਂ ਤੱਕ ਜਾਰੀ ਰਹੇਗੀ।
ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਕਿ ਭਾਰੀ ਬਰਫਬਾਰੀ ਕਾਰਨ ਵਿਜ਼ੀਬਿਲਟੀ ਘੱਟ ਹੋਵੇਗੀ, ਇਸ ਲਈ ਵਾਹਨ ਚਲਾਉਂਦੇ ਹੋਏ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਤੇ ਆਪਣੇ-ਆਪ ਨੂੰ ਇਸ ਲਈ ਤਿਆਰ ਰੱਖਣ। ਬਰਫਬਾਰੀ ਕਾਰਨ ਸੜਕਾਂ 'ਤੇ ਤਿਲਕਣ ਵੱਧ ਜਾਂਦੀ ਹੈ, ਜਿਸ ਕਾਰਨ ਦੁਰਘਟਨਾਵਾਂ ਵਾਪਰਨ ਦਾ ਖਦਸ਼ਾ ਬਣ ਜਾਂਦਾ ਹੈ। ਹਾਲਾਂਕਿ ਲੇਕ ਓਂਟਾਰੀਓ ਨੇੜੇ ਬਰਫਬਾਰੀ ਬਹੁਤ ਹਲਕੀ ਰਹਿਣ ਦਾ ਅੰਦਾਜ਼ਾ ਹੈ। ਇਸ ਲਈ ਸਥਾਨਕ ਸਮੇਂ ਮੁਤਾਬਕ ਸੋਮਵਾਰ ਸਵੇਰ ਤੋਂ ਹੀ ਮੌਸਮ ਖਰਾਬ ਰਹੇਗਾ। ਦੁਪਹਿਰ ਤੱਕ ਟੋਰਾਂਟੋ 30 ਫੀਸਦੀ ਤੱਕ ਬਰਫਬਾਰੀ ਦੇਖੇਗਾ।
ਫਰਿਜ਼ਨੋ ਵਾਸੀਆਂ ਨੇ ਕੋਰੋਨਾ ਕਾਰਨ ਲੱਗੇ ਕਰਫਿਊ ਦਾ ਕੀਤਾ ਵਿਰੋਧ
NEXT STORY