ਗੁਰਦਾਸਪੁਰ(ਜ. ਬ.)- ਪਾਕਿਸਤਾਨ ਦੇ ਇਲਾਹਾਬਾਦ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਖੋਖਰ ਅਸ਼ਰਫ ’ਚ ਇਕ 7 ਮਹੀਨਿਆਂ ਦੇ ਬੱਚੇ ਵਿਰੁੱਧ ਕੇਸ ਦਰਜ ਕਰਨ ਵਾਲੇ ਐੱਸ. ਐੱਚ. ਓ. ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪਿੰਡ ’ਚ ਇਕ ਜ਼ਮੀਨੀ ਵਿਵਾਦ ਕਾਰਨ ਪੁਲਸ ਅਧਿਕਾਰੀ ਕਸਾਬ ਹੈਦਰ ਨੇ ਬਿਨਾਂ ਜਾਂਚ-ਪੜਤਾਲ ਕੀਤੇ ਇਕ 7 ਮਹੀਨਿਆਂ ਦੇ ਬੱਚੇ ਜਮੀਲ ਵਿਰੁੱਧ ਕੇਸ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਕੈਨੇਡਾ ਦੇ ਕਿਊਬਿਕ ਸੂਬੇ ’ਚ ਟੀਕਾ ਨਾ ਲਵਾਉਣ ਵਾਲਿਆਂ ਲਈ ਲਾਗੂ ਹੋਇਆ ਇਹ ਨਿਯਮ
ਉਕਤ ਬੱਚੇ ’ਤੇ ਦੋਸ਼ ਸੀ ਕਿ ਉਸ ਨੇ 15 ਲੱਖ ਰੁਪਏ ਲੈਣ ਦੇ ਬਾਵਜੂਦ ਆਪਣੀ ਜ਼ਮੀਨ ਸ਼ਿਕਾਇਤਕਰਤਾ ਦੇ ਨਾਂ ਕਰਨ ਤੋਂ ਮਨ੍ਹਾ ਕਰ ਦਿੱਤਾ। ਉਕਤ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਜਮੀਲ ਦੇ ਪਰਿਵਾਰ ਨੇ ਉਸ ਦੀ ਆਗਾਊਂ ਜ਼ਮਾਨਤ ਪਟੀਸ਼ਨ ਪਿਛਲੇ ਦਿਨ ਅਦਾਲਤ ’ਚ ਦਰਜ ਕੀਤੀ। ਸੋਸ਼ਲ ਮੀਡੀਆ ਉੱਤੇ ਇਹ ਮਾਮਲਾ ਵਾਇਰਲ ਹੋਣ ਉੱਤੇ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ: ਇਸ ਦੇਸ਼ ’ਚ 700 ਰੁਪਏ ਕਿਲੋ ਹਰੀ ਮਿਰਚ, 200 ਰੁਪਏ ਕਿਲੋ ਮਿਲ ਰਹੇ ਆਲੂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕੇ ਨੇ ਭਾਰਤ ਨਾਲ FTA ਗੱਲਬਾਤ ਸ਼ੁਰੂ ਕਰਨ ਦਾ ਕੀਤਾ ਐਲਾਨ
NEXT STORY